ਬੱਬੂ ਮਾਨ ਨੇ ਆਪਣੇ ਇਸ ਪ੍ਰਸ਼ੰਸਕ ਦੀ ਇੱਛਾ ਨੂੰ ਇੰਝ ਕੀਤਾ ਪੂਰਾ,ਖੁਦ ਮਿਲਣ ਲਈ ਪਹੁੰਚੇ,ਵੀਡੀਓ ਹੋ ਰਿਹਾ ਵਾਇਰਲ  

By  Shaminder December 17th 2019 12:29 PM

ਬੱਬੂ ਮਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ 'ਚ ਉਹ ਆਪਣੇ ਇੱਕ ਪ੍ਰਸ਼ੰਸਕ ਨੂੰ ਖੁਦ ਚੱਲ ਕੇ ਮਿਲਣ ਲਈ ਪਹੁੰਚੇ ਹਨ । ਇਸ ਵੀਡੀਓ ਨੂੰ ਬੱਬੂ ਮਾਨ ਫੈਨ ਪੇਜ ਵੱਲੋਂ ਸਾਂਝਾ ਕੀਤਾ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਬੱਬੂ ਮਾਨ ਦਾ ਇਹ ਪ੍ਰਸ਼ੰਸਕ ਚੱਲਣ ਫਿਰਨ ਤੋਂ ਅਸਮਰਥ ਹੈ ਅਤੇ ਇਸ ਵੀਡੀਓ 'ਚ ਵੀ ਤੁਸੀਂ ਵੇਖ ਸਕਦੇ ਹੋ ਕਿ ਇਹ ਪ੍ਰਸ਼ੰਸਕ ਜ਼ਮੀਨ 'ਤੇ ਬੈਠਾ ਹੋਇਆ ਹੈ ।

ਹੋਰ ਵੇਖੋ:ਬੱਬੂ ਮਾਨ ਦੇ ਇੱਕ ਹੋਰ ਨਵੇਂ ਗੀਤ ‘ਕਲਿੱਕਾਂ’ ਦਾ ਆਡੀਓ ਆਇਆ ਸਾਹਮਣੇ

https://www.instagram.com/p/B6He9ZIFdbh/

ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਸ਼ੰਸਕ ਖੰਨਾ ਦੇ ਨਜ਼ਦੀਕ ਪੈਂਦੇ ਪਾਇਲ ਤੋਂ ਸਪੈਸ਼ਲ ਬੱਬੂ ਮਾਨ ਨੂੰ ਮਿਲਣ ਲਈ ਸਵੇਰੇ ਸੱਤ ਵਜੇ ਘਰੋਂ ਚੱਲ ਪਿਆ ਸੀ ਤੇ ਖੰਟ ਜੋ ਕਿ ਬੱਬੂ ਮਾਨ ਦਾ ਪਿੰਡ ਹੈ ਉੱਥੇ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ ।ਉਸ ਦੀ ਬੱਬੂ ਮਾਨ ਨੂੰ ਮਿਲਣ ਦੀ ਤੀਬਰ ਇੱਛਾ ਸੀ ਪਰ ਹਾਲਾਤਾਂ ਕਾਰਨ ਮਿਲ ਨਹੀਂ ਸਕਿਆ ਕਿਉਂਕਿ ਉਸ ਕੋਲ ਨਾਂ ਤਾਂ ਸਮਾਰਟ ਫੋਨ ਹੈ ਜਿਸ ਕਾਰਨ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਲੱਗਦਾ ਕਿ ਬੱਬੂ ਮਾਨ ਕਿੱਥੇ ਹਨ ਅਤੇ ਨਾਂ ਹੀ ਕੋਈ ਕੁਝ ਦੱਸਦਾ ਸੀ ।

https://www.instagram.com/p/BpsQIC0gtHG/

ਪਰ ਖਮਾਣੋਂ 'ਚ ਬੱਬੂ ਮਾਨ ਦਾ ਸ਼ੋਅ ਸੀ ਜਿੱਥੇ ਕਿ ਇਹ ਪ੍ਰਸ਼ੰਸਕ ਬੱਬੂ ਮਾਨ ਦਾ ਇੰਤਜ਼ਾਰ ਕਰ ਰਿਹਾ ਸੀ,ਜਦੋਂ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਬੱਬੂ ਮਾਨ ਸ਼ੋਅ ਖਤਮ ਕਰਕੇ ਬਾਹਰ ਆਏ ਅਤੇ ਆਪਣੀ ਕਾਰ 'ਚ ਸਵਾਰ ਹੋਣ ਲੱਗੇ ਤਾਂ ਇਸ ਪ੍ਰਸ਼ੰਸਕ ਬਾਰੇ ਉਨ੍ਹਾਂ ਨੂੰ ਪਤਾ ਲੱਗਿਆ ।

https://www.instagram.com/p/Bo16gPRgUrg/

ਜਿਸ ਤੋਂ ਬਾਅਦ ਬੱਬੂ ਮਾਨ ਖੁਦ ਉਸ ਕੋਲ ਆਏ ਅਤੇ ਆਪਣੇ ਇਸ ਪ੍ਰਸ਼ੰਸਕ ਨੂੰ ਮਿਲ ਕੇ ਗਏ ਅਤੇ ਉਸ ਨਾਲ ਫੋਟੋ ਵੀ ਖਿਚਵਾਈ।ਬੱਬੂ ਮਾਨ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

Related Post