ਦੀਨ ਦੁਖੀਆਂ ਦੇ ਮਸੀਹਾ ਨੇ ਬੱਬੂ ਮਾਨ ,ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਆਉਂਦੇ ਨੇ ਅੱਗੇ ,ਵੇਖੋ ਵੀਡਿਓ 

By  Shaminder December 7th 2018 11:38 AM -- Updated: December 7th 2018 11:41 AM

ਦੇਸੀ ਜੱਟ ਬੱਬੂ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ । ਬੇਸ਼ੱਕ ਉਹ ਬੇਬਾਕ ਸੁਭਾਅ ਦੇ ਮਾਲਕ ਨੇ ।ਪਰ ਉਨ੍ਹਾਂ ਦੇ ਦਿਲ 'ਚ ਦੀਨ ਦੁਖੀਆਂ ਲਈ ਕਿੰਨਾ ਮੋਹ ਅਤੇ ਪਿਆਰ ਹੈ । ਇਹ ਕਿਸੇ ਤੋਂ ਵੀ ਛਿਪਿਆ ਹੋਇਆ ਨਹੀਂ ਹੈ । ਕਿਉਂਕਿ ਕਿਸੇ ਦਾ ਵੀ ਦੁੱਖ ਉਨ੍ਹਾਂ ਤੋਂ ਵੇਖਿਆ ਨਹੀਂ ਜਾਂਦਾ ਅਤੇ ਦੁੱਖ ਦੀ ਘੜੀ 'ਚ ਉਹ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ । ਬੱਬੂ ਮਾਨ ਹੁਣ ਮੁੜ ਤੋਂ ਜ਼ਰੂਰਤਮੰਦ ਲੋਕਾਂ  ਦੀ ਮਦਦ ਲਈ ਅੱਗੇ ਆਏ ਨੇ ਅਤੇ ਉਨ੍ਹਾਂ ਨੇ ਵਿਕਲਾਂਗ ਬੱਚਿਆਂ ਦੀ ਮਦਦ ਲਈ ਚੈੱਕ ਭੇਂਟ ਕੀਤਾ ਹੈ ।

ਹੋਰ ਵੇਖੋ : ਗਾਇਕ ਬੱਬੂ ਮਾਨ ਨੇ ਲੁਧਿਆਣਾ ਵਿੱਚ ਖੋਲੇ ਦਿਲ ਦੇ ਰਾਜ਼, ਦੇਖੋ ਵੀਡਿਓ

https://www.instagram.com/p/BrDOoIVAUcI/

ਤੁਹਾਨੂੰ ਦੱਸ ਦਈਏ ਕਿ ਅੱਜ ਬੱਬੂ ਮਾਨ ਦੀ ਫਿਲਮ ਬਣਜਾਰਾ ਦਾ ਟਰੱਕ ਡਰਾਇਵਰ ਵਿਸ਼ਵ ਪੱਧਰ 'ਤੇ ਰਿਲੀਜ਼ ਹੋ ਰਹੀ ਹੈ । ਇਸ ਤੋਂ ਪਹਿਲਾਂ ਵੀ ਬੱਬੂ ਮਾਨ ਨੇ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਸ਼ੁਰੂਆਤ ਉਨ੍ਹਾਂ ਨੇ ਗਾਇਕੀ ਤੋਂ ਹੀ ਕੀਤੀ ਸੀ । ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ।

ਹੋਰ ਵੇਖੋ : ਬੱਬੂ ਮਾਨ ਹਾਰ ਗਏ ਜ਼ਿੰਦਗੀ ਦਾ ਜੂਆ ,ਨਿਰਾਸ਼ਾ ਦੇ ਦੌਰ ‘ਚ ਰਹੇ ਨੇ ਗੁਜ਼ਰ ,ਵੇਖੋ ਵੀਡਿਓ

babbu maan babbu maan

ਬੱਬੂ ਮਾਨ ਦੇ ਗੀਤਾਂ 'ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲਦਾ ਹੈ । ਇਸਦੇ ਨਾਲ ਹੀ ਉਨ੍ਹਾਂ ਦੀ ਗਾਇਕੀ 'ਚ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਵੇਂ ਉਹ ਕਿਰਸਾਨੀ ਹੋਵੇ,ਬੇਰੁਜ਼ਗਾਰੀ ਹੋਵੇ ਜਾਂ ਫਿਰ ਨਸ਼ਾ । ਹਰ ਸਮੱਸਿਆ ਨੂੰ ਉਨ੍ਹਾਂ ਨੇ ਆਪਣੇ ਗੀਤਾਂ 'ਚ ਚੁੱਕ ਕੇ ਲੋਕਾਂ ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।

Related Post