ਗੁਰਦਾਸ ਮਾਨ ਦਾ ਗੀਤ ਗਾ ਕੇ ਇਸ ਬੱਚੇ ਨੇ ਕਰਵਾਈ ਅੱਤ

By  Shaminder August 1st 2019 11:15 AM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 'ਚ ਬੱਚਿਆਂ ਨੇ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ । ਬੱਚਿਆਂ 'ਚ ਏਨਾਂ ਟੈਲੇਂਟ ਸੀ ਕਿ ਜਿਸ ਨੂੰ ਵੇਖ ਕੇ ਕੋਈ ਵੀ ਹੈਰਾਨ ਹੋ ਜਾਵੇ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਬੱਚੇ ਦੀ ਪਰਫਾਰਮੈਂਸ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ਨੇ ਗੁਰਦਾਸ ਮਾਨ ਦਾ ਗੀਤ 'ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ' ਗਾ ਕੇ ਬਹਿ ਜਾ -ਬਹਿ ਜਾ ਕਰਵਾ ਦਿੱਤੀ ।

ਹੋਰ ਵੇਖੋ:‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਦਾ ਗ੍ਰੈਂਡ ਫ਼ਿਨਾਲੇ ਦੇਖੋ ‘ਪੀਟੀਸੀ ਪਲੇਅ’ ਐਪ ‘ਤੇ ਵੀ

ਇਸ ਬੱਚੇ ਨੇ ਗੁਰਦਾਸ ਮਾਨ ਦੇ ਇਸ ਗੀਤ ਨੂੰ ਏਨਾਂ ਵਧੀਆ ਗਾਇਆ ਅਤੇ ਏਨ੍ਹਾਂ ਬਿਹਤਰੀਨ ਨਿਭਾਇਆ ਕਿ ਹਰ ਕੋਈ ਵੇਖਦਾ ਹੀ ਰਹਿ ਗਿਆ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਕਈ ਸ਼ੋਅਜ਼ ਸ਼ੁਰੂ ਕੀਤੇ ਗਏ ਹਨ ਅਤੇ ਵਾਇਸ ਆਫ਼ ਪੰਜਾਬ ਇੱਕ ਅਜਿਹਾ ਹੀ ਸ਼ੋਅ ਹੈ ਜਿਸ ਦੇ ਜ਼ਰੀਏ ਪੰਜਾਬ ਭਰ 'ਚ ਨਿੱਕੇ ਟੈਲੇਂਟ ਨੂੰ ਪਰਖਿਆ ਜਾਂਦਾ ਹੈ ਅਤੇ ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ ਜਾਂਦਾ ਹੈ । ਦੱਸ ਦਈਏ ਕਿ ਪੀਟੀਸੀ ਪੰਜਾਬੀ ਦੇ ਅਜਿਹੇ ਹੀ ਸ਼ੋਅਜ਼ 'ਚੋਂ ਕਈ ਗਾਇਕ ਅਤੇ ਅਦਾਕਾਰ ਨਿਕਲੇ ਹਨ ।

 

Related Post