ਇਨ੍ਹਾਂ ਸੱਤ ਪ੍ਰਤੀਭਾਗੀਆਂ ਚੋਂ ਕਿਹੜਾ ਪ੍ਰਤੀਭਾਗੀ ਮਾਰੇਗਾ ਬਾਜ਼ੀ, ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਗ੍ਰੈਂਡ ਫਿਨਾਲੇ ‘ਚ

written by Shaminder | August 06, 2022

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 8 (Voice of Punjab Chhota Champ-8) ‘ਚ ਸੱਤ ਖੁਸ਼ਕਿਸਮਤ ਪ੍ਰਤੀਭਾਗੀ ਪਹੁੰਚ ਪਾਏ ਹਨ । ਪਰ ਇਨ੍ਹਾਂ ਸੱਤ ਵਿੱਚੋਂ ਕਿਸੇ ਇੱਕ ਨੂੰ ਹੀ ਮਿਲੇਗਾ ਵਾਇਸ ਆਫ਼ ਪੰਜਾਬ ਸੀਜ਼ਨ-8 ਦਾ ਖਿਤਾਬ। ਜਿਸ ਦਾ ਫੈਸਲਾ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਗ੍ਰੈਂਡ ਫਿਨਾਲੇ (Grand Finale) ‘ਚ ਅੱਜ ਸ਼ਾਮ 8:45 ‘ਤੇ ਹੋਵੇਗਾ । ਇਨ੍ਹਾਂ ਪ੍ਰਤੀਭਾਗੀਆਂ ‘ਚ ਅਰਜੁਨ ਸਿੰਘ, ਮਹਿਕਜੋਤ ਕੌਰ, ਵੰਸ਼, ਯੁਵਰਾਜ ਮੁੱਦਕੀ, ਗੁਰਪ੍ਰੀਤ ਕੌਰ, ਅਮਨ ਕੰਬੋਜ, ਜੌਨੀ ਕੁਮਾਰ ਪ੍ਰਤੀਭਾਗੀ ਹੀ ਫਾਈਨਲ ਮੁਕਾਬਲੇ ਤੱਕ ਪਹੁੰਚ ਪਾਏ ਸਨ ।

yuvraj Mudaaki

ਹੋਰ ਪੜ੍ਹੋ : ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦੇ ਗ੍ਰੈਂਡ ਫਿਨਾਲੇ ‘ਚ ਹਸ਼ਮਤ ਸੁਲਤਾਨਾ ਅਤੇ ਅਫਸਾਨਾ ਖ਼ਾਨ ਆਪਣੀ ਪ੍ਰਫਾਰਮੈਂਸ ਦੇ ਨਾਲ ਬੰਨਣਗੇ ਸਮਾਂ

ਜਿਸ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਨੂੰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਖਿਤਾਬ ਦੇ ਨਾਲ ਨਵਾਜ਼ਿਆ ਜਾਵੇਗਾ । ਉਹ ਖੁਸ਼ਕਿਸਮਤ ਪ੍ਰਤੀਭਾਗੀ ਕੌਣ ਹੋਵੇਗਾ ? ਇਹ ਜਾਨਣ ਦੇ ਲਈ ਸਭ ਬਹੁਤ ਹੀ ਉਤਸੁਕ ਹਨ । ਪਰ ਅੱਜ ਸ਼ਾਮ ਨੂੰ ਹੋਣ ਜਾ ਰਹੇ ਗ੍ਰੈਂਡ ਫਿਨਾਲੇ ‘ਚ ਇਸ ਦਾ ਫੈਸਲਾ ਹੋ ਜਾਵੇਗਾ ।

Aman Kamboj-

ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਨੂੰ ਆਈ ਸੀ ‘ਲਾਲ ਸਿੰਘ ਚੱਢਾ’ ਲਈ ਆਫ਼ਰ,ਪਰ ਕਰ ਦਿੱਤਾ ਸੀ ਇਨਕਾਰ, ਵਜ੍ਹਾ ਜਾਣ ਕੇ ਹਰ ਸਿੱਖ ਮਹਿਸੂਸ ਕਰੇਗਾ ਮਾਣ

ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਅਤੇ ਜਿਉਂ ਜਿਉਂ ਇਨ੍ਹਾਂ ਪ੍ਰਤੀਭਾਗੀਆਂ ਦੀ ਕਿਸਮਤ ਦੇ ਫੈਸਲੇ ਦੀ ਘੜੀ ਨਜ਼ਦੀਕ ਆ ਰਹੀ ਹੈ । ਇਨ੍ਹਾਂ ਦੇ ਦਿਲਾਂ ਦੀਆਂ ਧੜਕਣਾਂ ਹੋਰ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ । ਸੋ ਤੁਸੀਂ ਵੀ ਇਨ੍ਹਾਂ ਬੱਚਿਆਂ ਦੀ ਪਰਫਾਰਮੈਂਸ ਅਤੇ ਜਿੱਤ ਦਾ ਸਿਹਰਾ ਕਿਸ ਪ੍ਰਤੀਭਾਗੀ ਦੇ ਸਿਰ ਬੱਝਦਾ ਹੈ ।

gurpreet kaur

ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ, ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-੮ ਦਾ ਗ੍ਰੈਂਡ ਫਿਨਾਲੇ, ਦਿਨ ਸ਼ਨੀਵਾਰ, ਰਾਤ 8:45  ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।

 

View this post on Instagram

 

A post shared by PTC Punjabi (@ptcpunjabi)

You may also like