ਪੀਟੀਸੀ ਪੰਜਾਬੀ ਦੇ ਖ਼ਾਸ ਪ੍ਰੋਗਰਾਮ 'ਸ਼ਾਵਾ 2023' ਦੇ ਨਾਲ ਹੋਵੇਗਾ ਨਵੇਂ ਸਾਲ ਦਾ ਆਗਾਜ਼

written by Pushp Raj | December 31, 2022 05:06pm

'Shawa 2023': ਹਰ ਕੋਈ ਸਾਲ 2022 ਨੂੰ ਅਲਵਿਦਾ ਕਹਿਣ ਲਈ ਤੇ ਸਾਲ 2023 ਦਾ ਸਵਾਗਤ ਕਰਨ ਲਈ ਤਿਆਰ ਹੈ। ਵੱਖ-ਵੱਖ ਥਾਵਾਂ ਉੱਤੇ ਨਵੇਂ ਸਾਲ ਨੂੰ ਲੈ ਕੇ ਪਾਰਟੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪੀਟੀਸੀ ਪੰਜਾਬੀ ਵੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਖ਼ਾਸ ਰੰਗਾ ਰੰਗ ਪ੍ਰੋਗਰਾਮ ਲੈ ਕੇ ਆ ਰਿਹਾ ਹੈ।

shava 2023

ਦਰਸ਼ਕ ਪੀਟੀਸੀ ਪੰਜਾਬੀ ਦੇ ਖ਼ਾਸ ਪ੍ਰੋਗਰਾਮ ਸ਼ਾਵਾ 2023 ਦਾ ਆਨੰਦ ਘਰ 'ਚ ਹੀ ਬੈਠ ਕੇ  ਹੀ ਲੈ ਸਕਦੇ ਹਨ। 31 ਦਸੰਬਰ, ਸ਼ਨੀਵਾਰ ਰਾਤੀਂ 10:30 ਵਜੇ ਦੇਖੋ ਸ਼ਾਵਾ 2023 ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ।

ਇਸ ਸ਼ੋਅ ਵਿੱਚ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਕਲਾਕਾਰ ਆਪਣੇ ਲਾਈਵ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮਿਊਜ਼ਿਕਲ ਸ਼ਾਮ ਵਿੱਚ ਹੋਵੇਗੀ ਖੂਬ ਮਸਤੀ ਤੇ ਪੈਣਗੇ ਖੂਬ ਭੰਗੜੇ।

ਇਸ ਸ਼ੋਅ ਨੂੰ ਹੋਸਟ ਕਰ ਰਹੀ ਹੈ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਨਾਮੀ ਅਦਾਕਾਰਾ ਦਿਲਜੋਤ, ਜਿਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਤੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ ਹਨ।

shava 2023 show

ਹੋਰ ਪੜ੍ਹੋ: ਨਵੇਂ ਸਾਲ ਤੋਂ ਪਹਿਲਾਂ ਹੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀਆਂ ਤਸਵੀਰਾਂ ਹੋਈਆਂ ਵਾਇਰਲ

ਮਾਸ਼ਾ ਅਲੀ, ਗਗਨ ਕੋਕਰੀ, ਤਨਿਸ਼ਕ ਕੌਰ, ਹਰਵਿੰਦਰ ਹੈਰੀ, ਜੋਤਿਕਾ ਟਾਂਗਰੀ, ਰਵਿੰਦਰ ਗਰੇਵਲ, ਜੈਸਮੀਨ ਅਖਤਰ, ਕੁੰਵਰ ਵਿਰਕ, ਰੰਗਲੇ ਸਰਦਾਰ, ਰੈਂਬੀ, ਯਾਸ਼ ਨਿੱਕੂ, ਸੁੱਖੀ ਈਦੂ ਸ਼ਰੀਫ਼ ਤੇ ਬਿੰਨੀ ਈਦੂ, ਹਰਜਿੰਦਰ ਰੰਧਾਵਾ ਵਰਗੇ ਨਾਮੀ ਸਿਤਾਰੇ ਆਪੋ ਆਪਣੀ ਆਵਾਜ਼ ਦੇ ਨਾਲ ਇਸ ਸ਼ਾਮ ‘ਚ ਲਗਾਉਣਗੇ ਖੂਬ ਰੌਣਕਾਂ। ਸੋ ਦੇਖਣਾ ਨਾ ਭੁੱਲਣਾ ਸ਼ਾਵਾ 2023 ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ।

 

View this post on Instagram

 

A post shared by PTC Punjabi (@ptcpunjabi)

You may also like