ਵਾਇਸ ਆਫ਼ ਪੰਜਾਬ-13 ਦੇ ਸਟੂਡੀਓ ਰਾਊਂਡ ‘ਚ ਪ੍ਰਤੀਭਾਗੀ ਵਿਖਾਉਣਗੇ ਆਪਣੀ ਗਾਇਕੀ ਦਾ ਹੁਨਰ

written by Shaminder | December 12, 2022 04:52pm

ਵਾਇਸ ਆਫ਼ ਪੰਜਾਬ -13 (Voice Of Punjab 13)  ਦੇ ਸਟੂਡੀਓ ਰਾਊਂਡ ਅੱਜ ਤੋਂ ਸ਼ੁਰੂ ਹੋ ਰਹੇ ਹਨ । ਜਿਸ ‘ਚ ਆਡੀਸ਼ਨ ਰਾਊਂਡ ਚੋਂ ਨਿਕਲ ਕੇ ਆਏ ਪ੍ਰਤੀਭਾਗੀ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ । ਇਸ ਸ਼ੋਅ ਦਾ ਪ੍ਰਸਾਰਣ ਸ਼ਾਮ 6 ਵੱਜ ਕੇ 45 ਮਿੰਟ ‘ਤੇ ਕੀਤਾ ਜਾਵੇਗਾ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪ੍ਰਤੀਭਾਗੀਆਂ ਨੇ ਆਡੀਸ਼ਨ ਰਾਊਂਡ ‘ਚ ਆਪਣੀ ਪ੍ਰਤਿਭਾ ਦਾ ਜਲਵਾ ਦਿਖਾ ਕੇ ਜੱਜ ਸਾਹਿਬਾਨ ਦਾ ਦਿਲ ਜਿੱਤਿਆ ਸੀ।

VOP 13,'-min

ਹੋਰ ਪੜ੍ਹੋ : ਪਤਨੀ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਨਛੱਤਰ ਗਿੱਲ ਨੇ ਸਾਂਝੀ ਕੀਤੀ ਤਸਵੀਰ, ਕਿਹਾ ‘ਦਿਲ ਹੀ ਉਦਾਸ ਹੈ…

ਹੁਣ ਪ੍ਰਤੀਭਾਗੀ ਵੱਖ-ਵੱਖ ਰਾਊਂਡ ਦੇ ਦੌਰਾਨ ਆਪਣੀ ਪ੍ਰਤਿਭਾ ਨੂੰ ਵਿਖਾਉਣਗੇ । ਜੱਜ ਸਾਹਿਬਾਨ ਵੱਖ –ਵੱਖ ਰਾਊਂਡ ਦੇ ਦੌਰਾਨ ਹਰ ਕਸੌਟੀ ‘ਤੇ ਪਰਖਣਗੇ । ਜਿਸ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ‘ਚੋਂ ਕਿਸੇ ਇੱਕ ਨੂੰ ਮਿਲੇਗਾ ਵਾਇਸ ਆਫ਼ ਪੰਜਾਬ-13 ਦਾ ਟਾਈਟਲ ।

Jasbir Jassi-

ਹੋਰ ਪੜ੍ਹੋ : ਪੰਜਾਬ ਦੀਆਂ ਸਿਫ਼ਤਾਂ ਕਰਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਮਾਈ ਡੀਅਰ ਪੰਜਾਬ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਅੱਜ ਦੇ ਇਸ ਸ਼ੋਅ ਦੇ ਦੌਰਾਨ ਸੈਲੀਬ੍ਰੇਟੀ ਗੈਸਟ ਦੇ ਤੌਰ ‘ਤੇ ਜਸਬੀਰ ਜੱਸੀ ਪ੍ਰਤੀਭਾਗੀਆਂ ਦੀ ਹੌਂਸਲਾ ਅਫਜ਼ਾਈ ਕਰਨ ਦੇ ਲਈ ਪਹੁੰਚ ਰਹੇ ਹਨ । ਤੁਸੀਂ ਸੁਰੀਲੇ ਪ੍ਰਤੀਭਾਗੀਆਂ ਸੁਰਾਂ ਦੇ ਨਾਲ ਸੱਜੀ ਸ਼ਾਮ ਦਾ ਅਨੰਦ ਮਾਣ ਸਕਦੇ ਹੋ ।ਵੇਖਣਾ ਨਾਂ ਭੁੱਲਣਾ ਵਾਇਸ ਆਫ਼ ਪੰਜਾਬ-13 ਦੇ ਸਟੂਡੀਓ ਰਾਊਂਡ।

VOP 13,'-min

ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਵਾਇਸ ਆਫ਼ ਪੰਜਾਬ ਦਾ ਆਯੋਜਨ ਕੀਤਾ ਜਾਂਦਾ ਹੈ । ਇਹ ਇੱਕ ਅਜਿਹਾ ਸ਼ੋਅ ਹੈ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਸਿਤਾਰੇ ਦਿੱਤੇ ਹਨ ।

 

View this post on Instagram

 

A post shared by PTC Punjabi (@ptcpunjabi)

You may also like