ਅੱਜ ਸ਼ਾਮ ਨੂੰ ਵੇਖੋ ਵਾਇਸ ਆਫ਼ ਪੰਜਾਬ-13 ਦਾ ਗ੍ਰੈਂਡ ਫਿਨਾਲੇ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਲਗਾਉਣਗੇ ਰੌਣਕਾਂ

written by Shaminder | January 14, 2023 05:08pm

ਵਾਇਸ ਆਫ਼ ਪੰਜਾਬ 13 (Voice Of Punjab -13) ਸ਼ੋਅ ਵੱਖ ਵੱਖ ਪੜਾਅ ਪਾਰ ਕਰਦੇ ਹੋਏ ਆਪਣੇ ਆਖਿਰੀ ਸਫ਼ਰ ‘ਤੇ ਪਹੁੰਚ ਗਿਆ ਹੈ । ਅੱਜ ਇਸ ਰਿਆਲਟੀ ਸ਼ੋਅ ਦਾ ਗ੍ਰੈਂਡ ਫਿਨਾਲੇ (Grand Finale)ਹੋਣ ਜਾ ਰਿਹਾ ਹੈ । ਅੱਜ ਪ੍ਰਤੀਭਾਗੀਆਂ ਦੀ ਕਿਸਮਤ ਦਾ ਫ਼ੈਸਲਾ ਹੋ ਜਾਵੇਗਾ ਕਿ ਗਾਇਕੀ ਦੇ ਇਸ ਸਫ਼ਰ ਦੇ ਦੌਰਾਨ ਕਿਹੜਾ ਪ੍ਰਤੀਭਾਗੀ ਵਾਇਸ ਆਫ਼ ਪੰਜਾਬ-13 ਦਾ ਖਿਤਾਬ ਆਪਣੇ ਨਾਮ ਕਰਦਾ ਹੈ ।

Grand Finale,,,

ਹੋਰ ਪੜ੍ਹੋ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਇਸ ਅਦਾਕਾਰ ਅਦਾਕਾਰ ਦੀ ਹੋਈ ਮੌਤ, ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ

ਇਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਭਾਗੀਆਂ ਨੇ ਵੱਖ-ਵੱਖ ਰਾਊਂਡ ਦੇ ਦੌਰਾਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸੀ । ਗ੍ਰੈਂਡ ਫਿਨਾਲੇ ‘ਚ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਜਿਸ ‘ਚ ਸੁਰਾਂ ਦੇ ਮਾਸਟਰ ਅਖਵਾਏ ਜਾਣ ਵਾਲੇ ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਅਤੇ ਰੌਸ਼ਨ ਪ੍ਰਿੰਸ ਪਰਫਾਰਮ ਕਰਨਗੇ ।

Master Saleem

ਹੋਰ ਪੜ੍ਹੋ : ਗਾਇਕ ਨਿੰਜਾ ਨੇ ਧੂਮਧਾਮ ਨਾਲ ਮਨਾਈ ਪੁੱਤਰ ਦੀ ਪਹਿਲੀ ਲੋਹੜੀ, ਗਾਇਕ ਖੁਦ ਜਲੇਬੀਆਂ ਬਣਾਉਂਦਾ ਆਇਆ ਨਜ਼ਰ

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ਼ ਪੰਜਾਬ ਦਾ ਹਰ ਵਰ ਵਾਰ ਪ੍ਰਬੰਧ ਕੀਤਾ ਜਾਂਦਾ ਹੈ । ਇਹ ਰਿਆਲਟੀ ਸ਼ੋਅ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਦੇ ਲਈ ਵਧੀਆ ਪਲੈਟਫਾਰਮ ਸਾਬਿਤ ਹੋ ਰਿਹਾ ਹੈ । ਜੋ ਗਾਇਕੀ ਦੇ ਖੇਤਰ ‘ਚ ਕੁਝ ਕਰਨ ਦੀ ਇੱਛਾ ਰੱਖਦੇ ਹਨ ।

Kulwinder Billa

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਇਨ੍ਹਾਂ ਨੌਜਵਾਨਾਂ ਦੇ ਗਾਇਕੀ ਦੇ ਹੁਨਰ ਨੂੰ ਪਰਖਣ ਦੇ ਲਈ ਆਡੀਸ਼ਨ ਰੱਖੇ ਗਏ ਸਨ । ਜਿਸ ‘ਚ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਭਾਗ ਲਿਆ ਸੀ ।

 

View this post on Instagram

 

A post shared by PTC Punjabi (@ptcpunjabi)

You may also like