ਗੁਰਦਾਸਪੁਰ ਦੀ ਕਵਿਤਾ ਨੇ ਜਿੱਤਿਆ ਵਾਇਸ ਆਫ਼ ਪੰਜਾਬ -13 ਦਾ ਖਿਤਾਬ, ਰੋਹਨ ਫਸਟ ਅਤੇ ਦਿਲਰਾਜ ਦੂਜੇ ਰਨਰਅੱਪ ਬਣੇ

written by Shaminder | January 15, 2023 07:00am

ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਰਿਹਾ ਹੈ । ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਦੇ ਚਾਹਵਾਨ ਨੌਜਵਾਨਾਂ ਲਈ ਚੈਨਲ ਵੱਲੋਂ ਰਿਆਲਿਟੀ ਸ਼ੋਅ ਵਾਇਸ ਆਫ਼ ਪੰਜਾਬ 13 (Voice Of Punjab-13 ) ਦਾ ਵੀ ਪ੍ਰਬੰਧ ਇਸ ਵਾਰ ਕੀਤਾ ਗਿਆ । ਜਿਸ ‘ਚ ਵੱਖ-ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਪ੍ਰਤੀਭਾਗੀ ਆਪਣੇ ਮੁਕਾਮ ਤੱਕ ਪਹੁੰਚੇ ਅਤੇ ਬੀਤੀ ਰਾਤ ਮੋਹਾਲੀ ‘ਚ ਹੋਏ ਗ੍ਰੈਂਡ ਫਿਨਾਲੇ ‘ਚ ਵਾਇਸ ਆਫ਼ ਪੰਜਾਬ -13 ਦਾ ਖਿਤਾਬ ਕਵਿਤਾ (Kavita)ਨੇ ਆਪਣੇ ਨਾਮ ਕੀਤਾ ਹੈ ।

rohan First Runner Up

ਹੋਰ ਪੜ੍ਹੋ  : ਵੈਡਿੰਗ ਐਨੀਵਰਸਰੀ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਗੁਰਬਖਸ਼ ਚਾਹਲ ਤੇ ਰੁਬੀਨਾ ਬਾਜਵਾ ਦਾ ਟਵਿੱਟਰ ਅਕਾਊਂਟ ਕਿਉਂ ਕੀਤਾ ਸਸਪੈਂਡ, ਪੜ੍ਹੋ ਪੂਰੀ ਖ਼ਬਰ

ਜਦੋਂਕਿ ਰੋਹਨ (Rohan) ਨੂੰ ਪਹਿਲਾ ਰਨਰ ਅੱਪ ਅਤੇ ਦਿਲਰਾਜ (Dilraj) ਨੂੰ ਦੂਜਾ ਰਨਰ ਅੱਪ ਐਲਾਨਿਆ ਗਿਆ । ਵਾਇਸ ਆਫ਼ ਪੰਜਾਬ ਸੀਜ਼ਨ-13 ਦੇ ਦੌਰਾਨ ਪੰਜ ਪ੍ਰਤੀਭਾਗੀਆਂ ਨੇ ਵੱਖ-ਵੱਖ ਰਾਊਂਡ ਦੇ ਦੌਰਾਨ ਆਪਣੀ ਗਾਇਕੀ ਦਾ ਹੁਨਰ ਵਿਖਾਇਆ ਪਰ ਫਿਰੋਜ਼ਪੁਰ ਦੀ ਤਨਵੀਰ ਕੌਰ ਸ਼ੋਅ ‘ਚ ਅੱਗੇ ਨਹੀਂ ਵਧ ਸਕੀ । ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਦੀਪੂ ਸਿੰਘ ਵੀ ਟੌਪ ਚਾਰ ਪ੍ਰਤੀਭਾਗੀਆਂ ਦੀ ਸੂਚੀ ‘ਚ ਤਾਂ ਸ਼ਾਮਿਲ ਹੋ ਗਏ, ਪਰ ਚੋਟੀ ਦੇ ਤਿੰਨਾਂ ਪ੍ਰਤੀਭਾਗੀਆਂ ‘ਚ ਆਪਣੀ ਜਗ੍ਹਾ ਨਹੀਂ ਬਣਾ ਸਕੇ।

dilraj

ਹੋਰ ਪੜ੍ਹੋ  : ਦੋਸਤ ਡਿਪਟੀ ਵੋਹਰਾ ਨੂੰ ਯਾਦ ਕਰ ਭਾਵੁਕ ਹੋਏ ਰਣਜੀਤ ਬਾਵਾ, ਕਿਹਾ ‘ਤੂੰ ਮੇਰੀ ਬੈਕਬੋਨ ਸੀ ਭਾਜੀ’

ਇਸ ਸ਼ੋਅ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਕਿਹਾ ਕਿ ‘ਵਾਇਸ ਆਫ਼ ਪੰਜਾਬ ਦੇ ਇਸ ਸੀਜ਼ਨ ਨੂੰ ਦਰਸ਼ਕਾਂ ਨੇ ਵੀ ਵੇਖਿਆ ਹੈ ਅਤੇ ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਨੂੰ ਵੇਖ ਕੇ ਅਜਿਹਾ ਲੱਗਦਾ ਸੀ ਕਿ ਅਸੀਂ ਗਾਇਕੀ ‘ਚ ਮਹਾਰਤ ਰੱਖਣ ਵਾਲਿਆਂ ਨੂੰ ਵੇਖ ਰਹੇ ਹਾਂ ।ਅਜਿਹੇ ‘ਚ ਸਾਡੇ ਲਈ ਜੇਤੂ ਨੂੰ ਚੁਣਨਾ ਬੜਾ ਹੀ ਮੁਸ਼ਕਿਲ ਸੀ । ਪੰਜਾਬ ‘ਚ ਛੁਪੀਆਂ ਹੋਈਆਂ ਪ੍ਰਤਿਭਾਵਾਂ ਦਾ ਅਪਾਰ ਖਜ਼ਾਨਾ ਹੈ ਅਤੇ ਇਨ੍ਹਾਂ ਪ੍ਰਤਿਭਾਵਾਂ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕਰਨ ਲਈ ਪੰਜਾਬ ਦੇ ਲੋਕਾਂ ਦਰਮਿਆਨ ਇੱਕ ਪੁਲ ਵਾਂਗ ਕੰਮ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ’।

ਦੱਸ ਦਈਏ ਕਿ ਵਾਇਸ ਆਫ਼ ਪੰਜਾਬ ਸੀਜ਼ਨ-13 ‘ਚ ਇਨ੍ਹਾਂ ਪ੍ਰਤਿਭਾਵਾਂ ਨੂੰ ਪਰਖਿਆ ਸਾਡੇ ਜੱਜ ਸਾਹਿਬਾਨ ਪ੍ਰਸਿੱਧ ਸੰਗੀਤ ਨਿਰਦੇਸ਼ਕ ਸਚਿਨ ਆਹੂਜਾ, ਪ੍ਰਸਿੱਧ ਪੰਜਾਬੀ ਅਤੇ ਬਾਲੀਵੁੱਡ ਗਾਇਕ ਮਾਸਟਰ ਸਲੀਮ ਪ੍ਰਸਿੱਧ ਪਲੇਬੈਕ ਗਾਇਕ ਜੋਤਿਕਾ ਟਾਂਗਰੀ ਅਤੇ ਪੰਜਾਬੀ ਗਾਇਕ ਕਪਤਾਨ ਲਾਡੀ ਨੇ । ਜਿਨਾਂ ਦੀ ਪਾਰਖੀ ਨਜ਼ਰ ਨੇ ਪ੍ਰਤੀਭਾਗੀਆਂ ਨੂੰ ਹਰ ਕਸੌਟੀ ‘ਤੇ ਪਰਖਿਆ ।

VOP13 Winner With RN Sir

“ਪੀਟੀਸੀ ਪੰਜਾਬੀ ਵਾਇਸ ਆਫ਼ ਪੰਜਾਬ 13” ਦੇ ਖ਼ਿਤਾਬ ਦੀ ਜੇਤੂ ਕਵਿਤਾ ਗੁਰਦਾਸਪੁਰ ਦੀ ਰਹਿਣ ਵਾਲੀ ਹੈ, ਜਿਸ ਨੇ 2,00,000 ਲੱਖ ਰੁਪਏ ਦਾ ਇਨਾਮ ਅਤੇ ਹੋਰ ਤੋਹਫ਼ੇ ਜਿੱਤੇ ਹਨ । ਪਹਿਲੇ ਰਨਰ ਅੱਪ ਰੋਹਨ ਜੋ ਕਿ ਜਲੰਧਰ ਦੇ ਹਨ ਅਤੇ ਦਿਲਰਾਜ ਸਿੰਘ ਜੋ ਕਿ ਰੋਪੜ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਨੂੰ ਇੱਕ-ਇੱਕ ਲੱਖ ਦੀ ਇਨਾਮੀ ਰਾਸ਼ੀ ਸਣੇ ਕਈ ਤੋਹਫ਼ਿਆਂ ਦੇ ਨਾਲ ਨਵਾਜਿਆ ਗਿਆ ਹੈ ।

 

View this post on Instagram

 

A post shared by PTC Punjabi (@ptcpunjabi)

You may also like