14 ਜਨਵਰੀ ਨੂੰ ਵੇਖੋ ਵਾਇਸ ਆਫ਼ ਪੰਜਾਬ ਸੀਜ਼ਨ-13 ਦਾ ਗ੍ਰੈਂਡ ਫਿਨਾਲੇ

Written by  Shaminder   |  January 11th 2023 05:38 PM  |  Updated: January 11th 2023 05:41 PM

14 ਜਨਵਰੀ ਨੂੰ ਵੇਖੋ ਵਾਇਸ ਆਫ਼ ਪੰਜਾਬ ਸੀਜ਼ਨ-13 ਦਾ ਗ੍ਰੈਂਡ ਫਿਨਾਲੇ

ਵਾਇਸ ਆਫ਼ ਪੰਜਾਬ ਸੀਜ਼ਨ-13 (Voice Of Punjab-13) ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ । ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀ ਵੱਖ ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਅੱਗੇ ਵਧ ਰਹੇ ਹਨ । ਜਿਉਂ ਜਿਉਂ ਗ੍ਰੈਂਡ ਫਿਨਾਲੇ (Grand Finale) ਦੀ ਤਾਰੀਕ ਨਜ਼ਦੀਕ ਆ ਰਹੀ ਹੈ ਅਤੇ ਇਸ ‘ਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੇ ਦਿਲਾਂ ਦੀਆਂ ਧੜਕਣਾਂ ਵੀ ਵਧ ਰਹੀਆਂ ਹਨ।

VOP 13,'-min

 

ਹੋਰ ਪੜ੍ਹੋ : ਟ੍ਰੈਫਿਕ ਜਾਮ ਦੌਰਾਨ ਇੱਕ ਸ਼ਖਸ ਕਾਰ ਦੀ ਛੱਤ ‘ਤੇ ਬੈਠ ਕੇ ਡਰਿੰਕ ਕਰਦਾ ਆਇਆ ਨਜ਼ਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਜੀ ਹਾਂ ਵਾਇਸ ਆਫ਼ ਪੰਜਾਬ ਸੀਜ਼ਨ-13 ਦਾ ਗ੍ਰੈਂਡ ਫਿਨਾਲੇ 14  ਜਨਵਰੀ ਨੂੰ ਹੋਣ ਜਾ ਰਿਹਾ ਹੈ । ਇਸ ਗ੍ਰੈਂਡ ਫਿਨਾਲੇ ਦੇ ਦੌਰਾਨ ਪਤਾ ਲੱਗ ਜਾਵੇਗਾ ਕਿ ਕਿਸ ਪ੍ਰਤੀਭਾਗੀ ਨੂੰ ਮਿਲੇਗਾ ਵਾਇਸ ਆਫ਼ ਪੰਜਾਬ ਸੀਜ਼ਨ-੧੩ ਦਾ ਖਿਤਾਬ। ਇਸ ਤੋਂ ਇਲਾਵਾ ਇਨ੍ਹਾਂ ਪੰਜ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਕਿ ਕਿਹੜਾ ਪ੍ਰਤੀਭਾਗੀ ਟਾਈਟਲ ਆਪਣੇ ਨਾਮ ਕਰੇਗਾ ।

ਹੋਰ ਪੜ੍ਹੋ : ਜਦੋਂ ਇੱਕ ਕੁੜੀ ਨੇ ਗਾਇਕ ਕਰਣ ਔਜਲਾ ਨੂੰ ਪੁੱਛਿਆ ‘ਤੁਸੀਂ ਕੁੜੀਆਂ ਦੇ ਹੀ ਪਿੱਛੇ ਕਿਉਂ ਪਏ ਹੋ’

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ । ਜਿਸ ‘ਚ ਪੰਜਾਬ ਭਰ ਤੋਂ ਨੌਜਵਾਨ ਆਪਣੀ ਗਾਇਕੀ ਦਾ ਹੁਨਰ ਵਿਖਾਉਂਦੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਨੌਜਵਾਨਾਂ ਦੇ ਆਡੀਸ਼ਨਸ ਲਏ ਗਏ ਸਨ ਅਤੇ ਇਨ੍ਹਾਂ ਨੌਜਵਾਨਾਂ ਚੋਂ ਕੁਝ ਨੂੰ ਇਸ ਰਿਆਲਟੀ ਸ਼ੋਅ ਦੇ ਲਈ ਚੁਣਿਆ ਗਿਆ ਸੀ ।

Grand Finale VOP

ਜੱਜ ਸਾਹਿਬਾਨਾਂ ਦੀ ਕਸੌਟੀ ‘ਤੇ ਖਰਾ ਉੱਤਰਦੇ ਹੋਏ ਇਨ੍ਹਾਂ ਪ੍ਰਤੀਭਾਗੀਆਂ ਨੇ ਵੱਖ-ਵੱਖ ਰਾਊਂਡ ‘ਚ ਪਰਫਾਰਮ ਕੀਤਾ ਅਤੇ ਹੁਣ ਫੈਸਲੇ ਦੀਆਂ ਘੜੀਆਂ ਬਹੁਤ ਹੀ ਨਜ਼ਦੀਕ ਆ ਗਈਆਂ ਨੇ ਅਤੇ 14ਜਨਵਰੀ ਨੂੰ ਪਤਾ ਲੱਗ ਜਾਵੇਗਾ ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network