ਪੀਟੀਸੀ ਪੰਜਾਬੀ ‘ਤੇ 16 ਜਨਵਰੀ ਤੋਂ ਵੇਖੋ ਟੀਵੀ ਸੀਰੀਅਲ ‘ਵੰਗਾਂ’

written by Shaminder | January 13, 2023 01:41pm

ਪੀਟੀਸੀ ਪੰਜਾਬੀ (PTC punjabi) ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸਖਿਆਲ ਰੱਖਦਾ ਹੈ । ਚੈਨਲ ਦੇ ਵੱਲੋਂ ਹਰ ਤਰ੍ਹਾਂ ਦਾ ਕੰਟੈਂਟ ਦਰਸ਼ਕਾਂ ਨੂੰ ਧਿਆਨ ‘ਚ ਰੱਖਦੇ ਹੋਏ ਤਿਆਰ ਕੀਤਾ ਜਾਂਦਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਨਵਾਂ ਟੀਵੀ ਸੀਰੀਅਲ ‘ਵੰਗਾਂ’ (Wangaan )  ਸ਼ੁਰੂ ਹੋਣ ਜਾ ਰਿਹਾ ਹੈ ।ਜਿਸ ‘ਚ ਵੱਖਰੀ ਤਰ੍ਹਾਂ ਦੀ ਪ੍ਰੇਮ ਕਹਾਣੀ ਵੇਖਣ ਨੂੰ ਮਿਲੇਗੀ ।ਜੀ ਹਾਂ ਇਸ ਟੀਵੀ ਸੀਰੀਅਲ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ 16 ਜਨਵਰੀ ਤੋਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਸੱਤ ਵਜੇ ਮਾਣ ਸਕਦੇ ਹੋ ।

Wangaan ,,,

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਅਤੇ ਪਰਵੀਨ ਭਾਰਟਾ ਨੇ ਲੋਹੜੀ ‘ਤੇ ਦਿੱਤੀ ਵਧਾਈ

‘ਵੰਗਾਂ’ ਇੱਕ ਅਜਿਹੀ ਕੁੜੀ ਦੀ ਕਹਾਣੀ ਨੂੰ ਦਰਸਾਉਂਦਾ ਲੜੀਵਾਰ ਹੈ । ਜੋ ਇੱਕ ਕੁੜੀ ਦੇ ਸੁਫ਼ਨਿਆਂ ਦੇ ਨਾਲ-ਨਾਲ ਉਸ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਵੀ ਬਿਆਨ ਕਰਦਾ ਹੈ । ਰਾਵੀ ਇਸ ਸੀਰੀਅਲ ਦਾ ਮੁੱਖ ਕਿਰਦਾਰ ਹੈ । ਜਿਸ ਦੇ ਆਲੇ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ ।

Wangaan 3

ਹੋਰ ਪੜ੍ਹੋ : ਕੌਰ ਬੀ ਦੇ ਪਿਤਾ ਜੀ ਦਾ ਅੱਜ ਹੈ ਜਨਮਦਿਨ, ਗਾਇਕਾ ਨੇ ਪਿਤਾ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਰਾਵੀ ਨੇ ਆਪਣੀਆਂ ਅੱਖਾਂ ‘ਚ ਵਿਆਹ ਦੇ ਅਨੇਕਾਂ ਹੀ ਸੁਫ਼ਨੇ ਸੰਜੋਏ ਹੋਏ ਹਨ।ਹਰ ਕੁੜੀ ਦੇ ਵਾਂਗ ਆਪਣੇ ਸੁਫ਼ਨਿਆਂ ਦੇ ਰਾਜਕੁਮਾਰ ਬਾਰੇ ਸੋਚਦੀ ਰਹਿੰਦੀ ਹੈ ।ਇਸ ਤੋਂ ਇਲਾਵਾ ਇਸ ਸੀਰੀਅਲ ਦੀ ਕਹਾਣੀ ‘ਚ ਜੱਗੂ ਅਤੇ ਨਾਡੂ ਵੀ ਮੁੱਖ ਕਿਰਦਾਰਾਂ ‘ਚ ਸ਼ਾਮਿਲ ਹਨ ।

Wangaan''

ਕੀ ਰਾਵੀ ਨੂੰ ਉਸ ਦੇ ਸੁਫ਼ਨਿਆਂ ਦਾ ਰਾਜ ਕੁਮਾਰ ਮਿਲੇਗਾ। ਕੀ ਉਹ ਆਪਣੀ ਜ਼ਿੰਦਗੀ ‘ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਆਪਣੇ ਸੁਫ਼ਨਿਆਂ ਨੂੰ ਜਾਗਦੀਆਂ ਅੱਖਾਂ ਦੇ ਨਾਲ ਪੂਰਾ ਕਰ ਪਾਏਗੀ ,ਜਿਸ ਰਾਜ ਕੁਮਾਰ ਦੇ ਸੁਫ਼ਨੇ ਉਹ ਅਕਸਰ ਵੇਖਦੀ ਹੁੰਦੀ ਹੈ । ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਜਾਨਣ ਲਈ ਵੇਖਣਾ ਨਾ ਭੁੱਲਣਾ, ਪੀਟੀਸੀ ਪੰਜਾਬੀ ਦਾ ਲੜੀਵਾਰ ‘ਵੰਗਾਂ’, 16 ਜਨਵਰੀ 2023 ਤੋਂ ਸਿਰਫ਼ ਪੀਟੀਸੀ ਪੰਜਾਬੀ ‘ਤੇ ।

 

View this post on Instagram

 

A post shared by PTC Punjabi (@ptcpunjabi)

You may also like