ਅੰਮ੍ਰਿਤਸਰ ਦੇ ਅਰਜੁਨ ਸਿੰਘ ਨੇ ਜਿੱਤਿਆ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਟਾਈਟਲ, ਮਹਿਕਜੋਤ ਫਸਟ ਅਤੇ ਵੰਸ਼ ਬਣਿਆ ਸੈਕਿੰਡ ਰਨਰ-ਅੱਪ

written by Shaminder | August 06, 2022

Voice Of Punjab Chota Champ Season 8 Winner: ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦੇ ਪ੍ਰਤੀਭਾਗੀਆਂ ਦਾ ਸਫ਼ਰ ਮੁਕੰਮਲ ਹੋ ਚੁੱਕਿਆ ਹੈ । ਇਸ ਵਾਰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਟਾਈਟਲ ਅੰਮ੍ਰਿਤਸਰ ਦੇ ਅਰਜੁਨ ਸਿੰਘ (Arjun Singh ) ਨੇ ਜਿੱਤਿਆ ਹੈ । ਜਦੋਂਕਿ ਮਹਿਕਜੋਤ ਫਸਟ ਤੇ ਵੰਸ਼ ਸੈਕਿੰਡ ਰਨਰ ਅੱਪ ਰਹੇ ਹਨ ।

ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ‘Voice Of Punjab Chota Champ Season 8 ਦੇ Winner ਅਰਜੁਨ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਕਈ ਹੋਰ ਮਸ਼ਹੂਰ ਹਸਤੀਆਂ ਦੀ ਮੌਜੂਦਗੀ ਵਿੱਚ ਟਰਾਫੀ ਸੌਂਪੀ।

1 Runner-Up Mehakjot-kaur ,

ਹੋਰ ਪੜ੍ਹੋ : ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘9-9 ਮਸ਼ੂਕਾਂ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਤੋਂ ਪਹਿਲਾਂ ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੇ ਲਈ ਵੱਖ-ਵੱਖ ਰਾਊਂਡ ‘ਚ ਗਾਇਕੀ ਦੇ ਹੁਨਰ ਨੂੰ ਪਰਖਿਆ ਗਿਆ ਸੀ । ਜੱਜ ਸਾਹਿਬਾਨ ਮਸ਼ਹੂਰ ਸੰਗੀਤ ਨਿਰਦੇਸ਼ਕ ਸਚਿਨ ਆਹੁਜਾ, ਪ੍ਰਸਿੱਧ ਗਾਇਕਾ ਅਮਰ ਨੂਰੀ ਤੇ ਗਾਇਕ ਅਤੇ ਗੀਤਕਾਰ ਬੀਰ ਸਿੰਘ ਨੇ ਵੱਖ ਵੱਖ ਰਾਊਂਡ ‘ਚ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਹਰ ਕਸੌਟੀ ‘ਤੇ ਪਰਖਿਆ ।

2nd-Runner-Up ,Vansh-min

ਹੋਰ ਪੜ੍ਹੋ : ਬੰਟੀ ਬੈਂਸ ਕਸ਼ਮੀਰ ‘ਚ ਪਤਨੀ ਦੇ ਨਾਲ ਬਿਤਾ ਰਹੇ ਸਮਾਂ, ਪਤਨੀ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

ਇਸ ਤੋਂ ਪਹਿਲਾਂ ਗਾਇਕੀ ਦੇ ਹੁਨਰ ਨੂੰ ਪਛਾਨਣ ਦੇ ਲਈ ਵੱਖ-ਵੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ,ਪਟਿਆਲਾ ਅਤੇ ਮੋਹਾਲੀ ‘ਚ ਆਡੀਸ਼ਨ ਰੱਖੇ ਗਏ ਸਨ । ਫਾਈਨਲ ਮੁਕਾਬਲੇ ‘ਚ ਹਸ਼ਮਤ ਸੁਲਤਾਨਾ ਅਤੇ ਅਫਸਾਨਾ ਖ਼ਾਨ ਨੇ ਆਪਣੀ ਸ਼ਾਨਦਾਰ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਿਆ ।

WINNER Arjun Singh

 

ਇਸ ਤੋਂ ਇਲਾਵਾ ਅਤੁਲ ਸ਼ਰਮਾ, ਗੁਰਮੀਤ ਸਿੰਘ, ਰਵਿੰਦਰ ਗਰੇਵਾਲ, ਸੁਰਿੰਦਰ ਖ਼ਾਨ, ਖ਼ਾਨ ਸਾਬ, ਫਿਰੋਜ਼ ਖ਼ਾਨ, ਸੱਜਣ ਅਦੀਬ, ਪ੍ਰੀਤ ਹਰਪਾਲ, ਮਮਤਾ ਜੋਸ਼ੀ, ਇੰਦਰਜੀਤ ਨਿੱਕੂ, ਅਤੇ ਜੀ ਖ਼ਾਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੂੰ ਸੈਲੀਬ੍ਰੇਟੀਜ਼ ਜੱਜ ਦੇ ਤੌਰ ‘ਤੇ ਵੱਖ-ਵੱਖ ਰਾਊਂਡ ਦੇ ਦੌਰਾਨ ਬੁਲਾਇਆ ਗਿਆ ਸੀ ।

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ, ਪੀ.ਟੀ.ਸੀ. ਨੈੱਟਵਰਕ ਨੇ ਸਭ ਤੋਂ ਪਹਿਲਾਂ ੨੦੧੩ ਵਿੱਚ 'ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਸੀ । ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਿਲਸਿਲਾ ਲਗਾਤਾਰ ਜਾਰੀ ਹੈ ।

ਪੀ.ਟੀ.ਸੀ. ਨੈੱਟਵਰਕ ਵੱਲੋਂ Voice Of Punjab Chota Champ Season 8 ਦੇ Winner ਨੂੰ ਬਹੁਤ-ਬਹੁਤ ਵਧਾਈ ।

 

You may also like