ਬਾਦਸ਼ਾਹ ਤੇ ਪਾਇਲ ਦੇਵ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘TOXIC’ ਗੀਤ, ਸਰਗੁਣ ਮਹਿਤਾ ਤੇ ਰਵੀ ਦੁਬੇ ਦੀ ਜੋੜੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By  Lajwinder kaur May 26th 2020 03:27 PM -- Updated: May 26th 2020 03:34 PM

ਪਾਲੀਵੁੱਡ ਤੇ ਬਾਲੀਵੁੱਡ ਸਿੰਗਰ-ਰੈਪਰ ਬਾਦਸ਼ਾਹ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । TOXIC ਟਾਈਟਲ ਹੇਠ ਤਿਆਰ ਹੋਇਆ ਇਹ ਗੀਤ ਸੈਡ ਜ਼ੌਨਰ ਦਾ ਹੈ ਜਿਸ ਨੂੰ ਬਾਦਸ਼ਾਹ ਤੇ ਬਾਲੀਵੁੱਡ ਗਾਇਕਾ ਪਾਇਲ ਦੇਵ ਨੇ ਮਿਲਕੇ ਗਾਇਆ ਹੈ ।

ਇਸ ਗੀਤ ਦੇ ਬੋਲ ਖੁਦ ਬਾਦਸ਼ਾਹ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਗੀਤ ਨੂੰ ਕੰਪੋਜ਼ ਪਾਇਲ ਦੇਵ ਨੇ ਕੀਤਾ ਹੈ । ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਸ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਟੀਵੀ ਜਗਤ ਦੇ ਕਿਊਟ ਕਪਲ ਸਰਗੁਣ ਮਹਿਤਾ ਤੇ ਰਵੀ ਦੁਬੇ । ਦੋਵਾਂ ਦੀ ਜੋੜੀ ਨੇ ਵੀਡੀਓ ‘ਚ ਕਮਾਲ ਦੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ । ਜਿਸਦੇ ਚੱਲਦੇ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਡਾਇਰੈਕਟ ਖੁਦ ਰਵੀ ਦੁਬੇ ਨੇ ਹੀ ਕੀਤਾ ਹੈ । ਇਸ ਗੀਤ ਨੂੰ ਆਈ ਫੋਨ ‘ਚ ਹੀ ਸ਼ੂਟ ਕੀਤਾ ਗਿਆ ਹੈ ।Badshah - Toxic

ਜੇ ਗੱਲ ਕਰੀਏ ਬਾਦਸ਼ਾਹ ਦੇ ਵਰਕ ਫਰੰਟ ਦੀ ਤਾਂ ਉਹ ਕਈ ਨਾਮੀ ਗਾਇਕ ਜਿਵੇਂ ਦਿਲਜੀਤ ਦੋਸਾਂਝ, ਅੰਮ੍ਰਿਤ ਮਾਨ, ਗਿੱਪੀ ਗਰੇਵਾਲ ਤੇ ਕਈ ਹੋਰ ਗਾਇਕਾਂ ਦੇ ਨਾਲ ਕੰਮ ਕਰ ਚੁੱਕੇ ਨੇ । ਹਾਲ ‘ਚ ਉਨ੍ਹਾਂ ਦਾ ‘ਗੇਂਦਾ ਫੂਲ’ ਗੀਤ ਦਰਸ਼ਕਾਂ ਦੇ ਸਨਮੁਖ ਹੋਇਆ ਸੀ ਜਿਸ ਨੂੰ ਖੂਬ ਪਸੰਦ ਵੀ ਕੀਤਾ ਗਿਆ ਸੀ । ਬਾਦਸ਼ਾਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ ।

Related Post