ਰਾਜ ਬਰਾੜ ਅੱਜ ਵੀ ਜਿਉਂਦਾ ਹੈ ਬਲਰਾਜ ਬਰਾੜ ਦੀਆਂ ਯਾਦਾਂ 'ਚ, ਰਾਜ ਬਰਾੜ ਨੂੰ ਸਮਰਪਿਤ ਕੀਤਾ ਰਾਜਾ ਵੀਰਗੀਤ

By  Shaminder March 14th 2019 04:51 PM

ਰਾਜ ਬਰਾੜ ਨੂੰ ਸਮਰਪਿਤ ਇੱਕ ਬਲਰਾਜ ਬਰਾੜ ਨੇ ਕੀਤਾ ਹੈ । ਇਸ ਗੀਤ 'ਚ ਦੁਨੀਆ ਅਤੇ ਰਿਸ਼ਤੇਦਾਰਾਂ ਦੀ ਅਸਲੀਅਤ ਨੂੰ ਵਿਖਾਉਣ ਦੀ ਬਹੁਤ ਹੀ ਪਿਆਰੀ ਜਿਹੀ ਕੋਸ਼ਿਸ਼ ਕੀਤੀ ਗਈ ਹੈ,ਕਿ ਕਿਸ ਤਰ੍ਹਾਂ ਪੈਸਾ ਹੋਣ 'ਤੇ ਦੁਨੀਆ ਰਿਸ਼ਤੇਦਾਰ ਬਣ ਜਾਂਦੀ ਹੈ,ਪਰ ਜਦੋਂ ਇਨਸਾਨ 'ਤੇ ਔਖਾ ਵੇਲਾ ਆਉਂਦਾ ਹੈ ਤਾਂ ਇਹ ਰਿਸ਼ਤੇਦਾਰ ਨੇੜੇ ਨਹੀਂ ਲੱਗਦੇ ।

ਹੋਰ ਵੇਖੋ :ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਆਪਣੇ ਸ਼ਹਿਰ ਮੋਗਾ ਪਹੁੰਚ ਕੇ ਕੀਤੇ ਇਹ ਚੰਗੇ ਕੰਮ

https://www.youtube.com/watch?v=sO75W8ly2zs

ਇਸ ਦੇ ਨਾਲ ਹੀ ਗੀਤ 'ਚ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਇਨਸਾਨ ਸਾਰੀ ਉਮਰ ਮੇਰਾ ਮੇਰਾ ਕਰਦਾ ਰਹਿੰਦਾ ਹੈ ਪਰ ਅੰਤ ਨੂੰ ਖਾਲੀ ਹੱਥ ਇਸ ਦੁਨੀਆ ਤੋਂ ਜਾਂਦਾ ਹੈ । ਇਸ ਲਈ ਇਨਸਾਨ ਨੂੰ ਆਪਣੀ ਹਉਮੈ ਅਤੇ ਮੈਂ ਮੇਰੀ ਦੀ ਆਦਤ ਛੱਡ ਦੇਣੀ ਚਾਹੀਦੀ ਹੈ ।

balraj brar balraj brar

ਇਸ ਗੀਤ 'ਚ ਕੁੜੀਆਂ ਦੀ ਵੀ ਗੱਲ ਕੀਤੀ ਗਈ ਹੈ ਜੋ ਆਪਣੇ ਸਹੁਰੇ ਅਤੇ ਪੇਕੇ ਘਰ ਦੋਨਾਂ ਦਾ ਖਿਆਲ ਰੱਖਦੀ ਹੈ। ਬਲਰਾਜ ਬਰਾੜ ਨੇ ਜਿੰਨੀ ਖੁਬਸੂਰਤੀ ਨਾਲ ਇਸ ਗੀਤ ਨੂੰ ਗਾਇਆ ਹੈ ਓਨੇ ਹੀ ਖੁਬਸੂਰਤ ਬੋਲ ਲਿਖੇ ਨੇ ਗੁਰਵਿੰਦਰ ਬਰਾੜ ਨੇ ਜਿਸ ਨੇ ਸਮਾਜ ਅਤੇ ਰਿਸ਼ਤੇਦਾਰਾਂ ਦੀ ਸੱਚਾਈ ਨੂੰ ਪੇਸ਼ ਕੀਤਾ ਹੈ । ਗੀਤ ਦਾ ਟਾਈਟਲ ਵੀਰ ਹੈ,ਅਤੇ ਬਲਰਾਜ ਬਰਾੜ ਨੇ ਰਾਜ ਬਰਾੜ ਨੂੰ ਇਹ ਗੀਤ ਸਮਰਪਿਤ ਕੀਤਾ ਹੈ ।

balraj brar balraj brar

 

Related Post