ਪੀਟੀਸੀ ਪੰਜਾਬੀ ਉੱਤੇ ਹੋਵੇਗਾ ਬਲਰਾਜ ਦੇ ਨਵੇਂ ਗੀਤ ‘Darja Khuda’ ਦਾ ਵਰਲਡ ਪ੍ਰੀਮੀਅਰ

By  Lajwinder kaur September 30th 2019 05:05 PM

ਪੰਜਾਬੀ ਗਾਇਕ ਬਲਰਾਜ ਬਹੁਤ ਜਲਦ ਆਪਣੇ ਨਵੇਂ ਗੀਤ ‘ਦਰਜਾ ਖ਼ੁਦਾ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਣਗੇ। ਉਨ੍ਹਾਂ ਦੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਓ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਗਾਣੇ ਦੇ ਪੋਸਟਰ ਤੇ ਨਾਂਅ ਤੋਂ ਲੱਗਦਾ ਹੈ ਇਹ ਗਾਣਾ ਸੈਡ ਸੌਂਗ ਹੋਵੇਗਾ। ਜਿਸ ਨੂੰ ਬਲਰਾਜ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ। ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਸਿੰਘ ਜੀਤ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਇਸ ਗਾਣੇ ਨੂੰ ਐਕਸਕਲਿਉਸਿਵ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਰਿਲੀਜ਼ ਕੀਤਾ ਜਾਵੇਗਾ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਅਮਨ ਤੇ ਦਿਵਿਆ ਸੁਤਧਰ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਗਾਣਾ ਟੀ-ਸੀਰੀਜ਼ ਦੇ ਲੇਬਲ ਹੇਠ 10 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।

 

View this post on Instagram

 

10 October New Song Darja_Khuda?? Singer #Balraj?Music #Gguri? Lryics #Singhjeet✏ Video #Aman And Divya Sutdhar? Label #Tseries? Producer #Naresh Kaka?Poster Design #Harsh_Chopra? #Ptc_Punjabi And #Ptc_Chakde?Need Your Blessings And Support????Balraj❤❤

A post shared by Balraj (@singerbalraj) on Sep 30, 2019 at 3:06am PDT

ਹੋਰ ਵੇਖੋ:ਮਾਸਟਰ ਸਲੀਮ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਕਰ ਰਹੇ ਨੇ ਸਭ ਨੂੰ ਭਾਵੁਕ, ਰਿਲੀਜ਼ ਹੋਇਆ ਫ਼ਿਲਮ ਆਸਰਾ ਦਾ ਗੀਤ ‘ਰੱਬਾ ਤੇਰੀ ਰਜ਼ਾ’

ਇਸ ਮਹੀਨੇ ਦੇ ਸ਼ੁਰੂਆਤ ‘ਚ ਉਹ ‘ਦੁੱਖ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ। ਜਿਸਦਾ ਪ੍ਰੀਮੀਅਰ ਪੀਟੀਸੀ ਉੱਤੇ ਹੀ ਕੀਤਾ ਗਿਆ ਸੀ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਬਲਰਾਜ ਇਸ ਤੋਂ ਪਹਿਲਾਂ ਵੀ ਚੁੰਨੀ, ਅੱਲ੍ਹੜ ਦੀ ਜਾਨ ‘ਤੇ ਬਣੀ, ਰੱਬ ਵਿਚੋਲਾ, ਪਾਲੀ, ਕਿੰਨਾ ਪਿਆਰ, ਫੀਲ, ਕਿਸਮਤ, ਇਸ਼ਕਬਾਜ਼ੀਆਂ ਵਰਗੇ ਕਈ ਗੀਤਾਂ ਦੇ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post