ਕਿਸਾਨਾਂ ਦੇ ਸਮਰਥਨ ਲਈ ਬਲਵਿੰਦਰ ਵਿੱਕੀ ਨੇ ਨਵਾਂ ਗਾਣਾ ਕੀਤਾ ਰਿਲੀਜ਼

By  Rupinder Kaler December 31st 2020 12:12 PM

ਕਿਸਾਨ ਮੋਰਚੇ ਨੂੰ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਸਮਰਥਨ ਦੇ ਰਿਹਾ ਹੈ । ਇਸ ਸਭ ਦੇ ਚਲਦੇ ਬਲਵਿੰਦਰ ਵਿੱਕੀ ਉਰਫ ਚਾਚਾ ਰੌਂਣਕੀ ਰਾਮ ਨੇ ਵੀ ਕਿਸਾਨੀ ਮੋਰਚੇ ਨੂੰ ਸਮਰਪਿਤ ਇੱਕ ਗਾਣਾ ਰਿਲੀਜ਼ ਕੀਤਾ ਹੈ । ‘ਲੋਕਤੰਤਰ ਛੂਮੰਤਰ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

ਹੋਰ ਪੜ੍ਹੋ :

ਰੁਪਿੰਦਰ ਹਾਂਡਾ ਦਾ ਕਿਸਾਨਾਂ ਨੂੰ ਸਮਰਪਿਤ ਗੀਤ ‘ਹੱਲਾ ਸ਼ੇਰੀ’ ਰਿਲੀਜ਼

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਬਾਰੇ ਗਲਤ ਬੋਲਣ ਵਾਲਿਆਂ ਨੂੰ ਸੁਖਸ਼ਿੰਦਰ ਸ਼ਿੰਦਾ ਨੇ ਦਿੱਤਾ ਜਵਾਬ

balwinder

ਗੁਰਪ੍ਰੀਤ ਘੁੱਗੀ ਵੱਲੋਂ ਸ਼ੇਅਰ ਕੀਤੇ ਇਸ ਗੀਤ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਨਤੇ ਇਸ ਨੂੰ ਸ਼ੇਅਰ ਕਰ ਰਹੇ ਹਨ । ਬਲਵਿੰਦਰ ਵਿੱਕੀ ਵੱਲੋਂ ਗਾਣੇ ਗਏ ਇਸ ਗੀਤ ਵਿੱਚ ਦੇਸ਼ ਦੇ ਮੌਜੂਦਾ ਹਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

balwinder

ਗੀਤ ਵਿੱਚ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੇਸ਼ ਵਿੱਚੋਂ ਲੋਕਤੰਤਰ ਖਤਮ ਹੁੰਦਾ ਜਾ ਰਿਹਾ ਹੈ, ਤੇ ਦੇਸ਼ ਲੀਡਰਾਂ ਤੇ ਵੱਡੇ ਘਰਾਣਿਆਂ ਦੀ ਕੱਠਪੁਤਲੀ ਬਣਦਾ ਜਾ ਰਿਹਾ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਆਵਾਜ਼ ਬਲਵਿੰਦਰ ਵਿੱਕੀ ਨੇ ਦਿੱਤੀ ਹੈ ਜਦੋਂ ਕਿ ਮਿਊਜ਼ਿਕ ਕੁਲਜੀਤ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਗੁਨਰਾਜ ਸਿੰਘ ਤੇ ਹਰਨੂਰ ਸਿੰਘ ਨੇ ਤਿਆਰ ਕੀਤੀ ਹੈ ।

 

View this post on Instagram

 

A post shared by Gurpreet Ghuggi (@ghuggigurpreet)

Related Post