ਸੁਨੰਦਾ ਸ਼ਰਮਾ ਦੇ ਬਲੌਰੀ ਨੈਣਾਂ 'ਤੇ ਕਿਉਂ ਲੱਗਿਆ ਬੈਨ! ਵੇਖੋ ਵੀਡੀਓ

By  Shaminder July 30th 2019 12:08 PM

ਸੁਨੰਦਾ ਸ਼ਰਮਾ ਦਾ ਨਵਾਂ ਗੀਤ 'ਬੈਨ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਆਰਚੀ ਨੇ ਦਿੱਤਾ ਹੈ ਅਤੇ ਗੀਤ ਦੇ ਬੋਲ ਸੁਲਤਾਨ ਨੇ ਲਿਖੇ ਹਨ । ਸੁਨੰਦਾ ਸ਼ਰਮਾ ਦੇ ਇਸ ਨਵੇਂ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ 'ਚ ਸੁਨੰਦਾ ਸ਼ਰਮਾ ਨੇ ਬਲੌਰੀ ਨੈਣਾਂ ਦੀ ਤੁਲਨਾ ਹਥਿਆਰਾਂ ਨਾਲ ਕੀਤੀ ਹੈ । ਕਿਉਂਕਿ ਸਰਕਾਰ ਨੇ ਹਥਿਆਰ ਬੈਨ ਕਰ ਦਿੱਤੇ ਨੇ ।ਇਸ ਲਈ ਉਹ ਗੀਤ 'ਚ ਕਹਿ ਰਹੇ ਨੇ ਕਿ ਇਨ੍ਹਾਂ ਨੈਣਾਂ ਨੂੰ ਲੁਕੋ ਕੇ ਰੱਖਣਾ ਪਵੇਗਾ ।

ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਇਹ ਵੀਡੀਓ,ਪ੍ਰਸ਼ੰਸਕਾਂ ਤੋਂ ਪੁੱਛਿਆ ਗੈੱਸ ਕਰੋ !

ਇਸ ਤੋਂ ਪਹਿਲਾਂ ਵੀ ਸੁਨੰਦਾ ਸ਼ਰਮਾ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾ ਚੁੱਕੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ਆਇਆ ਸੀ ਸੈਂਡਲ ਜੋ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/B0dJk8TF849/

ਇਸ ਗੀਤ ਨੂੰ ਲੈ ਕੇ ਵੀ ਸੁਨੰਦਾ ਕਾਫੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਸਰੋਤਿਆਂ ਨੇ ਉਨ੍ਹਾਂ ਦੇ ਦੂਜੇ ਗੀਤਾਂ ਨੂੰ ਪਿਆਰ ਦਿੱਤਾ ਹੈ ਇਸ ਨੂੰ ਵੀ ਸਰੋਤੇ ਪਸੰਦ ਕਰਨਗੇ । ਫਿਲਹਾਲ ਸੁਨੰਦਾ ਦੇ ਇਸ ਨਵੇਂ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਕੁਝ ਘੰਟੇ ਪਹਿਲਾਂ ਹੀ ਇਹ ਗੀਤ ਰਿਲੀਜ਼ ਹੋਇਆ ਹੈ ਅਤੇ ਇਸ ਗੀਤ ਨੂੰ ਵੱਡੀ ਗਿਣਤੀ 'ਚ ਲੋਕ ਪਸੰਦ ਕਰ ਰਹੇ ਨੇ ।

https://www.instagram.com/p/B0VATIulkBu/

 

Related Post