ਨਿੰਬੂ ਦੇ ਗੁਣ ਜਾਣਕੇ ਹੋ ਜਾਓਗੇ ਹੈਰਾਨ, ਇਹਨਾਂ ਬਿਮਾਰੀਆਂ ਨੂੰ ਕਰਦਾ ਹੈ ਦੂਰ

By  Rupinder Kaler September 22nd 2020 05:14 PM

ਨਿੰਬੂ ਆਪਣੇ ਕਈ ਗੁਣਾਂ ਲਈ ਜਾਣਿਆਂ ਜਾਂਦਾ ਹੈ । ਨਿੰਬੂ ਵਿੱਚ ਵਿਟਾਮਿਨ ਸੀ ਦੀ ਬਹੁਤਾਤ ਹੁੰਦੀ ਹੈ । ਨਿੰਬੂ ਦੀ ਵਰਤੋਂ ਹਰ ਮੌਸਮ ‘ਚ ਕੀਤੀ ਜਾਂਦੀ ਹੈ ਪਰ ਬਰਸਾਤ ਦੇ ਮੌਸਮ ‘ਚ ਇਸ ਦੀ ਮਹੱਤਤਾ ਵੱਧ ਜਾਂਦੀ ਹੈ।

lemon

ਸੀਨੇ 'ਚ ਜਲਨ ਹੋਣ ’ਤੇ ਨਿੰਬੂ ਦੀ ਕੀਤੀ ਜਾਂਦੀ ਹੈ ਵਰਤੋਂ

ਭਾਰਤ ਅਤੇ ਪਾਕਿਸਤਾਨ ‘ਚ ਬਦਹਜ਼ਮੀ ਹੋਣ 'ਤੇ ਇਸ ਦੀ ਵਰਤੋਂ ਕਰਨ ਦੀ ਪਰੰਪਰਾ ਸਦੀਆਂ ਤੋਂ ਚਲਦੀ ਆ ਰਹੀ ਹੈ। ਨਿੰਬੂ ਦਾ ਰਸ ਇਕ ਚੱਮਚ ‘ਚ ਲਓ ਅਤੇ ਇਸ ‘ਚ ਸ਼ਹਿਦ ਮਿਲਾਓ। ਇਹ ਬਦਹਜ਼ਮੀ, ਸੀਨੇ 'ਚ ਜਲਨ ਦੇ ਇਲਾਜ ਲਈ ਵਰਤੀ ਜਾ ਸਕਦੀ ਹੈ।

ਐਸਿਡਿਟੀ ਨੂੰ ਦੂਰ ਕਰਨ ਲਈ ਨਿੰਬੂ ਦੀ ਕੀਤੀ ਜਾਂਦੀ ਹੈ ਵਰਤੋਂ

ਮੂੰਹ ਵਿੱਚ ਜ਼ਰੂਰਤ ਤੋਂ ਜ਼ਿਆਦਾ ਥੁੱਕ ਆਉਣ 'ਤੇ ਵੀ ਇਸਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ। ਜੇ ਪੇਟ ‘ਚ ਐਸਿਡਿਟੀ ਵਧੇਰੇ ਹੁੰਦੀ ਹੈ, ਅਜਿਹੇ ‘ਚ ਇਕ ਚੱਮਚ ਸ਼ਹਿਦ ਤੇ ਨਿੰਬੂ ‘ਚ ਚੁਟਕੀ ਸੋਡੀਅਮ ਕਾਰਬੋਨੇਟ ਮਿਲਾ ਕੇ ਪੀਣ ਨਾਲ ਐਸਿਡਿਟੀ ਦੂਰ ਹੁੰਦੀ ਹੈ।

ਅੱਜ ਹੈ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਦਾ ਜਨਮ ਦਿਨ, ਪਤਨੀ ਸਮੇਤ ਗਾਇਕ ਦਾ ਕਰੀਅਰ ਬਨਾਉਣ ‘ਚ ਇਨ੍ਹਾਂ ਲੋਕਾਂ ਦਾ ਹੈ ਵੱਡਾ ਹੱਥ

ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਇਹਨਾਂ ਕਲਾਕਾਰਾਂ ਦਾ ਮਿਲਿਆ ਸਮਰਥਨ, ਬੱਬੂ ਮਾਨ ਸਮੇਤ ਇਹ ਕਲਾਕਾਰ ਹੋਣਗੇ ਧਰਨੇ ’ਚ ਸ਼ਾਮਿਲ

lemon

ਆਮ ਬੁਖਾਰ, ਠੰਡ 'ਚ ਵਰਤੋ ਨਿੰਬੂ ਦਾ ਰਸ

ਇਸ ਦੇ ਲਈ ਨਿੰਬੂ ਦਾ ਰਸ ਪਾਣੀ ‘ਚ ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ। ਇਸ ‘ਚ ਵਿਟਾਮਿਨ ਸੀ ਹੋਣ ਦੇ ਕਾਰਨ ਇਸ ਦੀ ਵਰਤੋਂ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ ਨਾਲ ਹੀ, ਬੁਖਾਰ ਅਤੇ ਕਮਜ਼ੋਰੀ ਦੇ ਪ੍ਰਭਾਵਾਂ ਨੂੰ ਦੂਰ ਕਰਦਾ ਹੈ।

ਖੁਸ਼ਕ ਖਾਂਸੀ ਲਈ ਕਾਰਗਰ

ਗਰਮ ਪਾਣੀ ‘ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣਾ ਬੁਖਾਰ ਅਤੇ ਖੁਸ਼ਕ ਖਾਂਸੀ ਲਈ ਕਾਰਗਰ ਹੈ।

lemons

ਭਾਰ ਘਟਾਉਣ ’ਚ ਕਰਦਾ ਹੈ ਮਦਦ

ਨਿੰਬੂ ਦੇ ਰਸ ਦੀ ਮਹੱਤਤਾ ਸਰੀਰ ਦੇ ਭਾਰ ਨੂੰ ਘਟਾਉਣ ਲਈ ਕਾਰਗਰ ਸਾਬਤ ਹੁੰਦੀ ਹੈ। ਇਕ ਗਲਾਸ ਪਾਣੀ ‘ਚ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸ਼ਹਿਦ ਇਕ ਮਹੀਨੇ ਲਈ ਖਾਲੀ ਪੇਟ ਪੀਓ। ਤੁਹਾਡੇ ਸਰੀਰ ਦਾ ਭਾਰ ਘਟੇਗਾ।

Related Post