ਜਿੰਦ ਮਾਹੀ ਦੇ ਨਾਲ ਰੋਮਾਂਸ ਕਰ ਰਹੇ ਨੇ ਦਿਲਜੀਤ ਦੋਸਾਂਝ ,ਵੇਖੋ ਬਿਹਾਈਂਡ ਦਾ ਸੀਨਜ਼
Shaminder
November 26th 2018 04:41 AM --
Updated:
November 26th 2018 04:47 AM
ਦਿਲਜੀਤ ਦੋਸਾਂਝ ਇੱਕ ਵਾਰ ਮੁੜ ਤੋਂ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਰਹੇ ਨੇ ਆਪਣੇ ਨਵੇਂ ਗੀਤ ਜਿੰਦ ਮਾਹੀ ਦੇ ਨਾਲ । ਇਸ ਦਾ ਇੱਕ ਵੀਡਿਓ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਗੀਤ ਲਈ ਇਸ ਸਟਾਇਲਿਸ਼ ਸਿੰਘ ਨੇ ਕਿੰਨੀ ਮਿਹਨਤ ਕੀਤੀ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਬਿਹਾਈਂਡ ਦਾ ਸੀਨਜ਼ ਦੀ ਵੀਡਿਓਜ਼ ਤੁਸੀਂ ਯੂਟਿਊਬ 'ਤੇ ਵੀ ਵੇਖ ਸਕਦੇ ਹੋ ।