ਜਿੰਦ ਮਾਹੀ ਦੇ ਨਾਲ ਰੋਮਾਂਸ ਕਰ ਰਹੇ ਨੇ ਦਿਲਜੀਤ ਦੋਸਾਂਝ ,ਵੇਖੋ ਬਿਹਾਈਂਡ ਦਾ ਸੀਨਜ਼

Written by  Shaminder   |  November 26th 2018 04:41 AM  |  Updated: November 26th 2018 04:47 AM

ਜਿੰਦ ਮਾਹੀ ਦੇ ਨਾਲ ਰੋਮਾਂਸ ਕਰ ਰਹੇ ਨੇ ਦਿਲਜੀਤ ਦੋਸਾਂਝ ,ਵੇਖੋ ਬਿਹਾਈਂਡ ਦਾ ਸੀਨਜ਼

ਦਿਲਜੀਤ ਦੋਸਾਂਝ ਇੱਕ ਵਾਰ ਮੁੜ ਤੋਂ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਰਹੇ ਨੇ ਆਪਣੇ ਨਵੇਂ ਗੀਤ ਜਿੰਦ ਮਾਹੀ ਦੇ ਨਾਲ । ਇਸ ਦਾ ਇੱਕ ਵੀਡਿਓ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਗੀਤ ਲਈ ਇਸ ਸਟਾਇਲਿਸ਼ ਸਿੰਘ ਨੇ ਕਿੰਨੀ ਮਿਹਨਤ ਕੀਤੀ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਬਿਹਾਈਂਡ ਦਾ ਸੀਨਜ਼ ਦੀ ਵੀਡਿਓਜ਼ ਤੁਸੀਂ ਯੂਟਿਊਬ 'ਤੇ ਵੀ ਵੇਖ ਸਕਦੇ ਹੋ ।

ਹੋਰ ਵੇਖੋ : ਭਗਤੀ ਰਸ ਨਾਲ ਭਰਪੂਰ ਹੈ ਦਿਲਜੀਤ ਦੋਸਾਂਝ ਦਾ ਨਵਾਂ ਧਾਰਮਿਕ ਸ਼ਬਦ ‘ਆਰ ਨਾਨਕ ਪਾਰ ਨਾਨਕ’

https://www.instagram.com/p/BqjNaialEXT/

ਇਸ ਗੀਤ ਦੇ ਇੱਕ ਇੱਕ ਸੀਨ ਨੂੰ ਫਿਲਮਾਉਣ ਲਈ ਦਿਲਜੀਤ ਨੇ ਕਿੰਨੀ ਮਿਹਨਤ ਕੀਤੀ ਹੈ ਇਸਦਾ  ਅੰਦਾਜ਼ਾ ਤੁਸੀਂ ਬਿਹਾਈਂਡ ਦਾ ਸੀਨਜ਼ ਦੇ ਇਸ ਵੀਡਿਓ ਤੋਂ ਲਗਾ ਸਕਦੇ ਹੋ । ਇਹ ਗੀਤ ਅੱਜ ਰਿਲੀਜ਼ ਹੋਣ ਜਾ ਰਿਹਾ ਹੈ । ਦਿਲਜੀਤ ਦੋਸਾਂਝ ਨੂੰ ਉਮੀਦ ਹੈ ਕਿ ਹੋਰਨਾਂ ਗੀਤਾਂ ਦੀ ਤਰਾਂ ਉਨ੍ਹਾਂ ਦਾ ਇਹ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ ।

ਹੋਰ ਵੇਖੋ : ਭੰਗੜੇ ‘ਤੇ ਦਿਲਜੀਤ ਦੋਸਾਂਝ ਦੇ ਥਿਰਕਣਗੇ ਪੈਰ ,ਵੇਖੋ ਵੀਡਿਓ

Jind Mahi Diljit Dosanjh Jind Mahi Diljit Dosanjh

ਗੀਤ 'ਚ ਦਿਲਜੀਤ ਦੋਸਾਂਝ ਦੇ ਨਾਲ ਵਿਦੇਸ਼ੀ ਮਾਡਲਾਂ ਵੀ ਨਜ਼ਰ ਆਉਣਗੀਆਂ । ਕਿਉਂਕਿ ਬਿਹਾਈਂਡ ਦਾ ਸੀਨਜ਼ ਦੇ ਜਿਸ ਵੀਡਿਓ ਨੂੰ ਦਿਲਜੀਤ ਦੋਸਾਂਝ ਨੇ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ ਉਸ ਨੂੰ ਵੇਖ ਕੇ  ਤਾਂ ਇਹੀ ਨਜ਼ਰ ਆਉਂਦਾ ਹੈ ।

Jind Mahi Diljit Dosanjh Jind Mahi Diljit Dosanjh

ਫਿਲਹਾਲ ਇਹ ਰੋਮਾਂਟਿਕ ਗੀਤ ਹੈ ਪਰ ਦਿਲਜੀਤ ਦੋਸਾਂਝ ਦਾ ਇਹ ਰੋਮਾਂਸ ਸਰੋਤਿਆਂ ਨੂੰ ਕਿੰਨਾ ਪਸੰਦ ਆaੁਂਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕਦਾ ਹੈ ।

Jind Mahi Diljit Dosanjh Jind Mahi Diljit Dosanjh

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network