ਬਿਮਾਰੀ ਦੇ ਚੱਲਦੇ ਇਸ ਨਾਮੀ ਫ਼ਿਲਮ ਨਿਰਦੇਸ਼ਕ ਦਾ ਹੋਇਆ ਦਿਹਾਂਤ, ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ

By  Lajwinder kaur July 4th 2022 01:46 PM

Padma Shri Tarun Majumdar dies: ਮਨੋਰੰਜਨ ਜਗਤ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜੀ ਹਾਂ 'ਬਾਲਿਕਾ ਵਧੂ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਮਸ਼ਹੂਰ ਬੰਗਾਲੀ ਫਿਲਮਕਾਰ Tarun Majumdar ਦਾ ਦਿਹਾਂਤ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਤਰੁਣ ਮਜੂਮਦਾਰ ਲੰਬੇ ਸਮੇਂ ਤੋਂ ਕੋਲਕਾਤਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਸਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਹ ਉਮਰ ਸੰਬੰਧੀ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ।

ਮੀਡੀਆ ਰਿਪੋਰਟਸ ਦੇ ਅਨੁਸਾਰ ਉਨ੍ਹਾਂ ਨੂੰ ਕਿਡਨੀ ਅਤੇ ਦਿਲ ਦੀ ਸਮੱਸਿਆ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਤਰੁਣ ਮਜੂਮਦਾਰ ਨੇ ਸਰਕਾਰੀ ਹਸਪਤਾਲ 'ਚ ਆਖਰੀ ਸਾਹ ਲਿਆ।

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਪਾਕਿਸਤਾਨੀ ਆਰਮੀ ਵੱਲੋਂ Wagah Border 'ਤੇ ਦਿੱਤੀ ਗਈ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਾਲਾ ਵੀਡੀਓ

bengali director tarun died

ਰਿਪੋਰਟਾਂ ਮੁਤਾਬਕ ਤਰੁਣ ਮਜੂਮਦਾਰ ਦੇ ਸਰੀਰ ਦੇ ਜ਼ਿਆਦਾਤਰ ਹਿੱਸੇ ਕੰਮ ਨਹੀਂ ਕਰ ਰਹੇ ਸਨ। ਇਸ ਕਾਰਨ ਉਨ੍ਹਾਂ ਨੂੰ 14 ਜੂਨ 2022 ਨੂੰ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਬੀਤੇ ਦਿਨੀਂ ਤਰੁਣ ਮਜੂਮਦਾਰ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਭੇਜ ਦਿੱਤਾ ਗਿਆ।

director died

ਡਾਕਟਰਾਂ ਨੇ 91 ਸਾਲਾ ਤਰੁਣ ਮਜੂਮਦਾਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਹਸਪਤਾਲ 'ਚ ਹੀ ਆਖੀਰ ਸਾਹ ਲੈਂਦੇ ਹੋਏ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਜਿਸ ਤੋਂ ਬਾਅਦ ਮਨੋਰੰਜਨ ਜਗਤ ਚ ਸੋਗ ਦੀ ਲਹਿਰ ਫੈਲ ਗਈ ਹੈ। ਕਲਾਕਾਰ ਉਨ੍ਹਾਂ ਨੂੰ ਯਾਦ ਕਰਕੇ ਦੁੱਖ ਜਤਾ ਰਹੇ ਹਨ।

inside image of bengali director died

ਤਰੁਣ ਮਜੂਮਦਾਰ ਜ਼ਿਆਦਾਤਰ ਬੰਗਾਲੀ ਸਿਨੇਮਾ ਵਿੱਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਹਨ। 'ਬਾਲਿਕਾ ਵਧੂ' ਤੋਂ ਇਲਾਵਾ ਤਰੁਣ ਮਜੂਮਦਾਰ ਨੇ 'ਮਿਸਟਰ ਪ੍ਰਿਥਵੀਰਾਜ', 'ਕੁਹੇਲੀ', 'ਆਪਨ ਅਮਰ ਅਪਨ' ਵਰਗੀਆਂ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਉਸਨੇ ਚਾਰ ਨੈਸ਼ਨਲ ਅਵਾਰਡ, ਪੰਜ ਫਿਲਮਫੇਅਰ ਅਵਾਰਡ ਅਤੇ ਇੱਕ ਆਨੰਦਲੋਕ ਅਵਾਰਡ ਜਿੱਤਿਆ। 1990 ਵਿੱਚ, ਭਾਰਤ ਸਰਕਾਰ ਨੇ ਤਰੁਣ ਮਜੂਮਦਾਰ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।

 

Related Post