ਭਗਵੰਤ ਮਾਨ ਜਾਣੋ ਕਿੰਝ ਇੱਕ ਕਾਮੇਡੀਅਨ ਕਲਾਕਾਰ ਤੋਂ ਬਣੇ ਪੰਜਾਬ ਦੇ ਸੀਐਮ

By  Pushp Raj March 16th 2022 09:50 AM -- Updated: March 16th 2022 11:44 AM

ਪੰਜਾਬ ਦੇ ਮਸ਼ਹੂਰ ਕਾਮੇਡੀਅਨ ਤੋਂ ਨੇਤਾ ਬਣੇ  ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਅੱਜ ਭਗਵੰਤ ਮਾਨ ਪੰਜਾਬ ਦੇ ਸੀਐਮ ਵਜੋਂ ਸੰਹੁ ਚੁੱਕਣਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਭਗਵੰਤ ਮਾਨ ਇੱਕ ਕਾਮੇਡੀਅਨ ਕਲਾਕਾਰ ਤੋਂ ਪੰਜਾਬ ਦੇ ਸੀਐਮ ਤੱਕ ਦੇ ਸਫ਼ਰ ਬਾਰੇ।

ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨੀਆ ਗਿਆ ਹੈ। 'ਆਪ' ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਮਸ਼ਹੂਰ ਕਾਮੇਡੀਅਨ ਭਗਵੰਤ ਮਾਨ 'ਤੇ ਵੱਡਾ ਦਾਅ ਖੇਡਿਆ ਹੈ। ਕੇਜਰੀਵਾਲ ਦੀ ਇਹ ਉਮੀਦ ਹੁਣ ਜਿੱਤ ਵਿੱਚ ਬਦਲ ਗਈ ਹੈ। ਭਗਵੰਤ ਮਾਨ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਹੈ।

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੋਜ ਵਿੱਚ 17 ਅਕਤੂਬਰ 1973 ਨੂੰ ਜਨਮੇ ਭਗਵੰਤ ਮਾਨ ਇੱਕ ਕਾਮਰਸ ਗ੍ਰੈਜੂਏਟ ਹਨ। ਗ੍ਰੈਜੂਏਸ਼ਨ ਤੋਂ ਬਾਅਦ ਮਾਨ ਕੁਝ ਵੱਖਰਾ ਕਰਨਾ ਚਾਹੁੰਦੇ ਸੀ। ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਨੌਕਰੀ ਅਤੇ ਕਾਰੋਬਾਰ ਤੋਂ ਦੂਰ ਰੱਖਿਆ ਅਤੇ ਕਾਮੇਡੀ ਦੇ ਖੇਤਰ ਵਿੱਚ ਆ ਗਏ।

ਮਾਨ ਨੇ ਕਾਲਜ (ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ) ਦੇ ਸਮੇਂ ਤੋਂ ਹੀ ਕਾਮੇਡੀ ਕਰਨੀ ਸ਼ੁਰੂ ਕਰ ਦਿੱਤੀ ਸੀ। ਮਾਨ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਕਾਮੇਡੀ ਮੁਕਾਬਲੇ ਵਿੱਚ ਦੋ ਗੋਲਡ ਮੈਡਲ ਜਿੱਤੇ। ਮਾਨ ਆਪਣੀ ਕਾਮੇਡੀ 'ਚ ਸਿਆਸਤਦਾਨਾਂ ਨੂੰ ਕਈ ਸਲਾਹਾਂ ਦਿੰਦੇ ਹੋਏ ਨਜ਼ਰ ਆਉਂਦੇ ਹਨ। ਇਸ ਤੋਂ ਬਾਅਦ ਮਾਨ ਨੇ ਰਾਣਾ ਰਣਬੀਰ ਨਾਲ ਟੀਵੀ ਪ੍ਰੋਗਰਾਮ 'ਜੁਗਨੂੰ ਮਸਤ ਮਸਤ' ਸ਼ੁਰੂ ਕੀਤਾ। 2006 ਵਿੱਚ ਮਾਨ ਨੇ ਜੱਗੀ ਦੇ ਨਾਲ ਆਪਣੇ ਕਾਮੇਡੀ ਸ਼ੋਅ 'ਨੋ ਲਾਈਫ ਵਿਦ ਵਾਈਫ' ਨਾਲ ਕੈਨੇਡਾ ਅਤੇ ਇੰਗਲੈਂਡ ਵਿੱਚ ਧਮਾਲਾਂ ਪਾਈਆਂ।

 

ਹੋਰ ਪੜ੍ਹੋ : ਚੋਣਾਂ 'ਚ ਹਾਰਨ 'ਤੇ ਟ੍ਰੋਲ ਹੋਏ ਨਵਜੋਤ ਸਿੰਘ ਸਿੱਧੂ, ਲੋਕਾਂ ਨੇ ਆਖਿਆ ਹੁਣ ਕਪਿਲ ਸ਼ਰਮਾ ਸ਼ੋਅ 'ਚ ਵਾਪਿਸ ਜਾਓ

ਇਸ ਦੇ ਨਾਲ ਹੀ ਸਾਲ 2008 'ਚ ਮਾਨ ਦੀ ਕਮਾਲ ਦੀ ਕਾਮੇਡੀ ਦੇਸ਼ 'ਚ ਦੇਖਣ ਨੂੰ ਮਿਲੀ ਜਦੋਂ ਉਹ 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' (2008) 'ਚ ਨਜ਼ਰ ਆਏ। ਮਾਨ ਨੈਸ਼ਨਲ ਐਵਾਰਡ ਜੇਤੂ ਫਿਲਮ 'ਮੈਂ ਮਾਂ ਪੰਜਾਬ ਦੀ' 'ਚ ਅਦਾਕਾਰੀ ਕਰਦੇ ਨਜ਼ਰ ਆਏ ਸਨ।

ਭਗਵੰਤ ਮਾਨ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਰਹੇ ਹਨ। ਮਾਨ ਆਪਣੀ ਕਮਾਲ ਦੀ ਕਾਮੇਡੀ ਨਾਲ ਦੇਸ਼ ਭਰ ਵਿੱਚ ਮਸ਼ਹੂਰ ਹਨ। ਮਾਨ ਹਮੇਸ਼ਾ ਹੀ ਆਪਣੇ ਦੇਸੀ ਚੁਟਕਲਿਆਂ ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਉਹ ਵਾਲੀਬਾਲ ਦਾ ਖਿਡਾਰੀ ਵੀ ਰਹਿ ਚੁੱਕੇ ਹਨ। ਮਾਨ ਅੱਜ ਪੰਜਾਬ ਦੀ ਸਿਆਸਤ ਦਾ ਵੱਡਾ ਚਿਹਰਾ ਬਣ ਗਿਆ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ।

Related Post