ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਦੀ ਬਿਗ ਬੌਸ 12 ਦੀ ਹਫ਼ਤੇ ਦੀ ਫੀਸ ਸੁਣਕੇ ਹੋ ਜਾਵੋਗੇ ਹੈਰਾਨ

By  Rajan Sharma September 5th 2018 10:03 AM

ਕਾਮੇਡੀ ਕੁਈਨ ਭਾਰਤੀ ਸਿੰਘ bharti singh ਜੋ ਕਿ ਜਲਦ ਹੀ 'ਬਿੱਗ ਬੌਸ' 'ਚ ਐਂਟਰੀ ਕਰਨ ਵਾਲੀ ਹੈ| ਇਸ ਬਾਰੇ ਕੱਲ ਸ਼ੋਅ ਦੇ ਲਾਂਚਿੰਗ ਈਵੈਂਟ ਦੌਰਾਨ ਸਲਮਾਨ ਖਾਨsalman khan  ਨੇ ਜਾਣਕਾਰੀ ਦਿੱਤੀ| ਭਾਰਤੀ ਦੇ ਨਾਲ ਉਹਨਾਂ ਦੇ ਪਤੀ ਹਰਸ਼ ਵੀ ਉਹਨਾਂ ਨਾਲ ਬਿੱਗ ਬੌਸ bigg boss ਦੇ ਸੀਜ਼ਨ12 ਵਿੱਚ ਨਜ਼ਰ ਆਉਣਗੇ| ਭਾਰਤੀ ਦੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਅਤੇ ਇਨ੍ਹੀਂ ਦਿਨੀਂ ਇਨ੍ਹਾਂ ਦੋਹਾਂ ਦੀ ਵਧ ਰਹੀ ਡਿਮਾਂਡ ਤੋਂ ਬਾਅਦ ਭਾਰਤੀ ਨੂੰ ਸ਼ੋਅ 'ਚ ਹਰ ਹਫਤੇ ਦੇ 30 ਲੱਖ ਅਤੇ ਹਰਸ਼ ਨੂੰ 15 ਲੱਖ ਰੁਪਏ ਦੀ ਫੀਸ ਆਫਰ ਕੀਤੀ ਗਈ ਹੈ।

ਇਹਨਾਂ ਦੋਵਾਂ ਨੂੰ ਦੀਪਿਕਾ ਨਾਲੋਂ ਵੀ ਵੱਧ ਫੀਸ ਦਿੱਤੀ ਜਾ ਰਹੀ ਹੈ|ਭਾਰਤੀ bharti singh ਬਿੱਗ ਬੌਸ ਦੇ ਇਸ ਸੀਜ਼ਨ ਲਈ ਕਾਫੀ ਉਤਸ਼ਾਹਿਤ ਹੈ।ਇਸ ਸ਼ੋਅ ਦਾ ਹਿੱਸਾ ਬਣਨ ਲਈ ਟੀ. ਵੀ. ਐਕਟਰਸ ਦੀਪਿਕਾ ਕੱਕੜ ਨੂੰ ਵੀ ਹਰ ਹਫਤੇ 14 ਲੱਖ ਦੀ ਮੋਟੀ ਰਕਮ ਆਫਰ ਕੀਤੀ ਗਈ ਹੈ। ਇਸ ਵਾਰ ਸ਼ੋਅ ਵਿੱਚ ਐਡਲਟ ਸਟਾਰ ਡੈਨੀ ਡੀ ਵੀ ਨਜ਼ਰ ਆਉਣ ਵਾਲੀ ਹੈ ਅਤੇ ਇਸ ਤੋਂ ਇਲਾਵਾ ਅਦਾਕਾਰਾ ਮਾਹਿਕਾ ਸ਼ਰਮਾ ਵੀ ਐਂਟਰੀ ਕਰਨ ਜਾ ਰਹੀ ਹੈ| ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਦਾ ਸੀਜ਼ਨ ਕਿਸ ਤਰਾਂ ਦਾ ਹੋਵੇਗਾ ਅਤੇ ਫੈਨਸ ਨੂੰ ਕਿੰਨਾ ਪਸੰਦ ਕੀਤਾ ਜਾਵੇਗਾ|

Related Post