ਭਾਰਤੀ ਸਿੰਘ ਦੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਹਾਸਾ ਰੋਕਣਾ ਹੋਵੇਗਾ ਮੁਸ਼ਕਿਲ, ਵੇਖੋ ਵੀਡੀਓ

Written by  Anmol Sandhu   |  July 25th 2018 09:59 AM  |  Updated: July 25th 2018 09:59 AM

ਭਾਰਤੀ ਸਿੰਘ ਦੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਹਾਸਾ ਰੋਕਣਾ ਹੋਵੇਗਾ ਮੁਸ਼ਕਿਲ, ਵੇਖੋ ਵੀਡੀਓ

ਲਉ ਜੀ ਇੱਕ ਵਾਰ ਫਿਰ ਤੋਂ ਹਾਜ਼ਿਰ ਹਨ ਕਾਮੇਡੀ ਕੁਈਨ ਭਾਰਤੀ ਸਿੰਘ bharti singh ਇੱਕ ਵੱਖਰੇ ਅੰਦਾਜ਼ ਵਿੱਚ | ਜਿਵੇ ਕਿ ਤੁਹਾਨੂੰ ਪਤਾ ਹੈ ਕਿ ਭਾਰਤੀ ਸਿੰਘ comedy queen ਨੇ ਆਪਣੇ ਫੈਨਸ ਲਈ ਪਹਿਲਾ ਵੀ ਕਾਫੀ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸਨ ਜੋ ਕਿ ਲੋਕਾਂ ਨੂੰ ਬਹੁਤ ਹੀ ਪਸੰਦ ਆਈਆਂ ਸਨ |

ਇੱਕ ਵਾਰ ਫਿਰ ਭਾਰਤੀ ਸਿੰਘ ਨੇ ਇੱਕ ਵੱਖਰੇ ਅੰਦਾਜ ਵਿੱਚ ਆਪਣੀ ਇੱਕ ਕਾਮੇਡੀ ਵੀਡੀਓ ਸਾਂਝੀ ਕੀਤੀ ਹੈ ਅਤੇ ਇਸ ਵੀਡੀਓ ਨੂੰ ਉਹਨਾਂ ਨੇਂ ਇੱਕ ਬੜੇ ਹੀ ਹਾਸੇ ਜਨਕ ਤਰੀਕੇ ਨਾਲ ਐਡਿਟ ਕੀਤਾ ਹੈ ਅਤੇ ਇਹ ਪੱਕਾ ਹੈ ਕਿ ਇਸ ਵੀਡੀਓ ਵਿੱਚ ਤੁਸੀਂ ਉਹਨਾਂ ਦੇ ਚੇਹਰੇ ਨੂੰ ਵੇਖ ਬਿਨਾ ਹੱਸੇ ਨਹੀਂ ਰਹਿ ਸੱਕਦੇ ਅਤੇ ਨਾਲ ਹੀ ਬੜੀ ਪਿਆਰੀ ਬੱਚੇ ਦੀ ਆਵਾਜ਼ ਵਿੱਚ ਭਾਰਤੀ ਨੇਂ ਦੱਸਿਆ ਕਿ ਕਿਵੇਂ ਇਹਨਾਂ ਨੇਂ ਆਪਣੇ ਪਤੀ ਨਾਲ ਆਪਣੀ ਛੁੱਟੀ ਵਾਲੇ ਦਿਨ ਮਸਤੀ ਕੀਤੀ | ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਭਾਰਤੀ ਸਿੰਘ ਇੱਕ ਬਹੁਤ ਹੀ ਅੱਛੇ ਕਾਮੇਡੀਅਨ ਹਨ ਅਤੇ ਉਹ ਹਰ ਤਰਾਂ ਦੀ ਕਾਮੇਡੀ ਕਰਨ ਵਿੱਚ ਮਾਹਿਰ ਹਨ |

https://www.instagram.com/p/BlorBzNnxT8/?taken-by=bharti.laughterqueen

ਇਸ ਤੋਂ ਇਲਾਵਾ ਕੁੱਝ ਦਿਨ ਪਹਿਲਾ ਵੀ ਭਾਰਤੀ ਸਿੰਘ ਨੇਂ ਆਪਣੀ ਇੱਕ ਕਾਮੇਡੀ ਵੀਡੀਓ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸੀ | ਜਿਸ ਵਿੱਚ ਇਹਨਾਂ ਨੇਂ ਬਹੁਤ ਹੀ ਅੱਛੇ ਤਰੀਕੇ ਨਾਲ ਇੱਕ ਬੱਚੇ ਦੀ ਨਕਲ ਕੀਤੀ ਸੀ | ਇਹਨਾਂ ਦੀ ਇਹ ਮਿਊਜੀਕਲੀ ਵੀਡੀਓ ਇੱਕ ਦਮ ਰੋਮਾਂਚ ਅਤੇ ਡਰਾਮੇ ਨਾਲ ਭਰੀ ਸੀ | ਇਹਨਾਂ ਦੀ ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਹੁਣ ਤੱਕ 5 ਲੱਖ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ |

https://www.instagram.com/p/BlcAPuzltQ7/?taken-by=bharti.laughterqueen


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network