ਭਾਰਤੀ ਸਿੰਘ ਨੇ ਪੋਸਟ ਸ਼ੇਅਰ ਕਰ ਪਹਿਲੀ ਵਾਰ ਦੱਸੀ ਮਾਂ ਬਨਣ ਦੀ ਫਿਲਿੰਗ, ਕਿਹਾ ਮਜ਼ਾ ਆ ਰਿਹਾ ਹੈ

By  Pushp Raj April 11th 2022 01:22 PM -- Updated: April 11th 2022 01:30 PM

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਇੰਨ੍ਹੀਂ ਦਿਨੀਂ ਆਪਣੇ ਨਿਊ ਬੌਰਨ ਬੇਬੀ ਦੇ ਨਾਲ ਖੂਬਸੂਰਤ ਸਮਾਂ ਬਿਤਾ ਰਹੀ ਹੈ। ਕਾਮੇਡੀਅਨ ਭਾਰਤੀ ਸਿੰਘ ਆਪਣੇ ਨਵਜੰਮੇ ਬੱਚੇ ਦੇ ਜਨਮ ਤੋਂ ਬਹੁਤ ਖੁਸ਼ ਹੈ। ਜਿਸ ਤਰ੍ਹਾਂ ਮਾਂ ਬਣਨ ਤੋਂ ਬਾਅਦ ਔਰਤ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਂਦੀ ਹੈ, ਉਸੇ ਤਰ੍ਹਾਂ ਭਾਰਤੀ ਸਿੰਘ ਨੇ ਵੀ ਪਹਿਲੀ ਵਾਰ ਆਪਣੀ ਮਾਂ ਬਨਣ ਦੀ ਫਿਲਿੰਗ ਸ਼ੇਅਰ ਕੀਤੀ ਹੈ।

image From instagram

ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨਵੀਂ ਪੋਸਟ ਪਾਈ ਹੈ। ਇਸ ਪੋਸਟ ਦੇ ਵਿੱਚ ਉਸ ਨੇ ਮਾਂ ਬਣਨ ਦੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ। ਭਾਰਤੀ ਸਿੰਘ ਨੇ ਇਸ ਪੋਸਟ ਦੇ ਨਾਲ ਆਪਣੇ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

image From instagram

ਇਨ੍ਹਾਂ ਤਸਵੀਰਾਂ ਨਾਲ ਭਾਰਤੀ ਨੇ ਆਪਣੀ ਮਾਂ ਬਣਨ ਦਾ ਤਜਰਬਾ ਸਾਂਝਾ ਕੀਤਾ ਹੈ। ਭਾਰਤੀ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, ''ਹਰ ਕੋਈ ਕਹਿੰਦਾ ਸੀ ਜਦੋਂ ਤੱਕ ਬੱਚਾ ਪੇਟ 'ਚ ਹੈ, ਮਸਤੀ ਕਰੋ। ਜਦੋਂ ਬੱਚਾ ਬਾਹਰ ਆਉਂਦਾ ਹੈ, ਤਾਂ ਮਜ਼ਾ ਖਤਮ ਹੋ ਜਾਂਦਾ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਦੱਸਦਾ ਹਾਂ, ਇਹ ਸਮਾਂ ਹੁਣ ਹੋਰ ਮਜ਼ੇਦਾਰ ਹੋ ਗਿਆ ਹੈ। #momlife #bestfriend #love #god #blessed #ganpatibappamorya #bhartisingh #haarshlimbachiyaa।”

image From instagram

ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਭਾਰਤੀ ਮਹਿਰੂਨ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪ੍ਰੈਗਨੈਂਸੀ ਦੌਰਾਨ ਉਸ ਦੀਆਂ ਇਨ੍ਹਾਂ ਤਸਵੀਰਾਂ 'ਚ ਉਸ ਦੇ ਚਿਹਰੇ 'ਤੇ ਮਾਂ ਬਣਨ ਦੇ ਸਮੇਂ ਆਇਆ ਗਲੋਅ ਸਾਫ ਵਿਖਾਈ ਦੇ ਰਿਹਾ ਹੈ।

ਹੋਰ ਪੜ੍ਹੋ : ਬੇਟੇ ਨਾਲ ਭਾਰਤੀ ਤੇ ਹਰਸ਼ ਦੀ ਪਹਿਲੀ ਫੈਮਿਲੀ ਫੋਟੋ ਆਈ ਸਾਹਮਣੇ, ਫੈਨਜ਼ ਦੇ ਰਹੇ ਵਧਾਈਆਂ

ਦੱਸ ਦਈਏ ਕਿ ਭਾਰਤੀ ਸਿੰਘ ਨੇ 3 ਅਪ੍ਰੈਲ 2022 ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ । ਤਸਵੀਰ ਸ਼ੇਅਰ ਕਰਦੇ ਹੋਏ ਹਰਸ਼ ਨੇ ਕੈਪਸ਼ਨ 'ਚ ਲਿਖਿਆ, 'ਮੁੰਡਾ ਵੱਡਾ ਹੋ ਗਿਆ ਹੈ'।

 

View this post on Instagram

 

A post shared by Bharti Singh (@bharti.laughterqueen)

Related Post