ਭਾਰਤੀ ਸਿੰਘ ਨੇ ਕਿਹਾ- 'ਮੈਂ ਅਤੇ ਹਰਸ਼ ਹਮੇਸ਼ਾ ਚਾਹੁੰਦੇ ਸੀ ਸਾਡੇ ਬੇਟੀ ਹੋਵੇ’
Bharti Singh talks about her wish for a baby girl: ਕਾਮੇਡੀ ਕਵੀਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਸ਼ੋਅ 'DID Super Moms' ਨੂੰ ਹੋਸਟ ਕਰ ਰਹੀ ਹੈ। ਇਸ ਸ਼ੋਅ ਦੇ ਆਖਰੀ ਐਪੀਸੋਡ 'ਚ ਭਾਰਤੀ ਨੇ ਫਿਲਮ 'ਨਟਰੰਗ' ਦੇ ਮਰਾਠੀ ਗੀਤ 'ਅਪਸਰਾ ਅਲੀ' 'ਤੇ 'ਡੀਆਈਡੀ ਸੁਪਰਮੌਮਸ' ਦੀ ਪ੍ਰਤੀਯੋਗੀ ਵਰਸ਼ਾ ਦੀ ਸ਼ਾਨਦਾਰ ਕਾਰਗੁਜ਼ਾਰੀ ਦੇਖ ਕੇ ਆਪਣੇ ਦਿਲ ਦੀ ਗੱਲ ਨੂੰ ਜੱਗ ਜ਼ਾਹਿਰ ਕੀਤਾ।ਭਾਰਤੀ ਅਤੇ ਹਰਸ਼ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੇ ਪਿਆਰੇ ਬੇਟੇ ਦੀਆਂ ਤਸਵੀਰਾਂ ਪੋਸਟ ਕਰਦੇ ਹਨ। ਦੱਸ ਦੇਈਏ ਕਿ ਭਾਰਤੀ ਇਸ ਸਾਲ 3 ਅਪ੍ਰੈਲ ਨੂੰ ਮਾਂ ਬਣੀ ਸੀ।
image source instagram
image source instagram
ਭਾਰਤੀ ਨੇ ਆਪਣੀ ਧੀ ਹੋਣ ਦੀ ਇੱਛਾ ਬਾਰੇ ਕਿਹਾ, "ਸ਼ੁਰੂ ਤੋਂ, ਹਰਸ਼ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਧੀ ਚਾਹੁੰਦੇ ਸੀ, ਪਰ ਪ੍ਰਮਾਤਮਾ ਦੀ ਆਪਣੀ ਯੋਜਨਾ ਸੀ ਅਤੇ ਉਸਨੇ ਸਾਨੂੰ ਇੱਕ ਬੇਟਾ ਦਾ ਆਸ਼ੀਰਵਾਦ ਦਿੱਤਾ’।
image source instagramਦੱਸ ਦਈਏ ਭਾਰਤੀ ਸਿੰਘ ਜਿਨ੍ਹਾਂ ਨੇ ਹਾਲ ਹੀ ਚ ਜਨਮ ਅਸ਼ਟਮੀ ਮੌਕੇ ਉੱਤੇ ਆਪਣੇ ਪੁੱਤ ਗੋਲਾ ਦੀਆਂ ਕੁਝ ਪਿਆਰੀਆਂ ਤਸਵੀਰਾਂ ‘ਚ ਸਾਂਝੀਆਂ ਕੀਤੀਆਂ ਸੀ। ਜਿਸ ‘ਚ ਗੋਲਾ ਯਾਨੀਕਿ ਲਕਸ਼ ਨੰਨ੍ਹਾ ਕਿਸ਼ਨਾ ਬਣਿਆ ਨਜ਼ਰ ਆ ਰਿਹਾ ਸੀ। ਦਰਸ਼ਕਾਂ ਵੱਲੋਂ ਗੋਲਾ ਦੇ ਇਸ ਲੁੱਕ ਨੂੰ ਖੂਬ ਪਸੰਦ ਕੀਤਾ ਸੀ।
ਦੱਸ ਦਈਏ ਹਾਲ ਹੀ ‘ਚ ਭਾਰਤੀ ਤੇ ਹਰਸ਼ ਨੇ ਆਪਣੇ ਪੁੱਤਰ ਦਾ ਚਿਹਰਾ ਦਿਖਾਇਆ ਸੀ। ਭਾਰਤੀ ਜੋ ਕਿ ਇਨੀਂ ਦਿਨੀਂ ਆਪਣੇ ਬੱਚੇ ਨੂੰ ਸੰਭਾਲਣ ਦੇ ਨਾਲ ਆਪਣੇ ਪ੍ਰਫੈਸ਼ਨਲ ਲਾਈਫ਼ ਨੂੰ ਕਮਾਲ ਦੇ ਢੰਗ ਨਾਲ ਸੰਤੁਲਨ ਕਰ ਰਹੀ ਹੈ। ਦੱਸ ਦਈਏ ਬੇਟੇ ਦੇ ਜਨਮ ਤੋਂ ਕੁਝ ਹਫਤਿਆਂ ਬਾਅਦ ਹੀ ਭਾਰਤੀ ਸਿੰਘ ਨੇ ਕੰਮ 'ਤੇ ਵਾਪਸੀ ਕਰ ਲਈ ਸੀ।