ਭਾਰਤੀ ਸਿੰਘ ਨੇ ਦੱਸਿਆ ਕਿ ਉਹ ਬੇਟੇ ਨੂੰ ਕਰਵਾਉਂਦੀ ਹੈ ਬ੍ਰੈਸਟ ਫੀਡਿੰਗ ਪਰ...

By  Lajwinder kaur July 28th 2022 05:50 PM -- Updated: July 28th 2022 05:53 PM

Bharti Singh shares she breastfeeds son Laksh:  ਕਾਮੇਡੀਅਨ ਭਾਰਤੀ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਵੀਲੌਗਸ ਨਾਲ ਪ੍ਰਸ਼ੰਸਕਾਂ ਦੇ ਨਾਲ ਆਪਣੀ ਜ਼ਿੰਦਗੀ ਦੀ ਝਲਕ ਸ਼ੇਅਰ ਕਰਦੀ ਰਹਿੰਦੀ ਹੈ। ਮਾਂ ਬਣਨ ਤੋਂ ਬਾਅਦ ਉਸ ਦੀਆਂ ਜ਼ਿਆਦਾਤਰ ਸੋਸ਼ਲ ਮੀਡੀਆ ਪੋਸਟਾਂ ਉਸ ਦੇ ਪੁੱਤਰ ਲਕਸ਼ ਦੇ ਆਲੇ-ਦੁਆਲੇ ਘੁੰਮਦੀਆਂ ਹਨ। ਉਹ ਆਪਣੇ ਪੁੱਤਰ ਨੂੰ ਪਿਆਰ ਨਾਲ ਗੋਲਾ ਆਖਦੀ ਹੈ। ਕੁਝ ਦਿਨ ਪਹਿਲਾਂ ਹੀ ਦੋਹਾਂ ਨੇ ਆਪਣੇ ਬੇਟੇ ਦਾ ਚਿਹਰਾ ਦਿਖਾਇਆ ਹੈ। ਹਾਲ ਹੀ ‘ਚ ਭਾਰਤੀ ਨੇ ਆਪਣੇ ਯੂਟਿਊਬ ਚੈਨਲ ਉੱਤੇ ਆਪਣਾ ਨਵਾਂ ਵੀਡੀਓ ਸਾਂਝਾ ਕੀਤਾ  ਹੈ।

ਹੋਰ ਪੜ੍ਹੋ : BABY VERMA: ਪਰਮੀਸ਼ ਵਰਮਾ ਨੇ ਆਪਣੇ ਹੋਣ ਵਾਲੇ ਬੱਚੇ ਲਈ ਰੱਖੀ ਬੇਬੀ ਸ਼ਾਵਰ ਪਾਰਟੀ, ਪਤਨੀ ਗੀਤ ਗਰੇਵਾਲ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

bharti and harsh with son

ਇਸ ਵੀਡੀਓ ‘ਚ ਭਾਰਤੀ ਨੇ ਆਪਣੇ ਪਤੀ ਹਰਸ਼ ਨਾਲ ਮਿਲ ਕੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਭਾਰਤੀ ਨੇ ਦੱਸਿਆ ਕਿ ਬੱਚਾ ਉਨ੍ਹਾਂ ‘ਤੇ ਗਿਆ ਮਤਲਬ ਆਪਣੀ ਮਾਂ ਭਾਰਤੀ ‘ਤੇ ਗਿਆ ਹੈ। ਇਸ 'ਤੇ ਹਰਸ਼ ਨੇ ਕਿਹਾ ਕਿ ਉਸ ਦਾ ਬੱਚਾ ਰੋਂਦਾ ਨਹੀਂ, ਚਿੜਦਾ ਨਹੀਂ ਹੈ, ਇਸ ਲਈ ਉਸ 'ਤੇ ਗਿਆ ਹੈ। ਭਾਰਤੀ ਅਤੇ ਹਰਸ਼ ਨੂੰ ਉਨ੍ਹਾਂ ਦੇ ਫਾਲੋਅਰਸ ਨੇ ਬਹੁਤ ਸਾਰੇ ਸਵਾਲ ਪੁੱਛੇ ਹਨ, ਜਿਸ ਦੇ ਜਵਾਬ ਉਨ੍ਹਾਂ ਨੇ ਇਸ ਵੀਡੀਓ ‘ਚ ਦਿੱਤਾ ਹੈ।

image From Instagram

ਭਾਰਤੀ ਨੇ ਦੱਸਿਆ ਕਿ ਗੋਲਾ ਆਪਣੀ ਮਾਂ ਦਾ ਦੁੱਧ ਪੀਂਦਾ ਹੈ। ਉਹ ਉਸਨੂੰ ਆਪਣੇ ਦੁੱਧ ਪਿਲਾਉਂਦੀ ਹੈ। ਮਾਂ ਦਾ ਦੁੱਧ ਹਲਕਾ ਹੁੰਦਾ ਹੈ ਜਿਸ ਕਰਕੇ ਗੋਲਾ ਰਾਤ ਨੂੰ ਵਾਰ-ਵਾਰ ਜਾਗ ਜਾਂਦਾ ਹੈ। ਇਸ ਲਈ ਉਹ ਗੋਲਾ ਨੂੰ ਰਾਤ ਨੂੰ ਟਾਪ-ਅੱਪ ਦੁੱਧ (ਫਾਰਮੂਲਾ ਦੁੱਧ) ਵੀ ਦਿੰਦੀ ਹੈ, ਤਾਂ ਜੋ ਗੋਲਾ ਸੋ ਸਕੇ। ਭਾਰਤੀ ਨੇ ਦੱਸਿਆ ਕਿ ਉਸ ਦਾ ਬੱਚਾ ਅਜੇ ਤਿੰਨ ਮਹੀਨੇ ਦਾ ਹੈ। ਜਦੋਂ ਗੋਲਾ ਛੇ ਮਹੀਨੇ ਦਾ ਹੋਵੇਗਾ ਤਾਂ ਉਸ ਨੂੰ ਘਰ ਦਾ ਖਾਣਾ ਦੇਵੇਗੀ। ਭਾਰਤੀ ਨੇ ਕਿਹਾ, ਮੈਂ ਉਸ ਨੂੰ ਸਭ ਕੁਝ ਖੁਆਵਾਂਗੀ। ਜਿਵੇਂ ਹਰਸ਼ ਲੌਕੀ ਨਹੀਂ ਖਾਂਦਾ, ਕਰੇਲਾ ਨਹੀਂ ਖਾਂਦਾ,  ਕਈ ਚੀਜ਼ਾਂ ਨਹੀਂ ਖਾਂਦਾ। ਪਰ ਮੈਂ ਆਪਣੇ ਬੱਚੇ ਨੂੰ ਸਭ ਕੁਝ ਖੁਆਵਾਂਗੀ। ਹਰਸ਼ ਦੀ ਮਾਂ ਨੇ ਜੋ ਵੀ ਗਲਤੀ ਕੀਤੀ ਹੈ, ਮੈਂ ਨਹੀਂ ਕਰਾਂਗੀ। ਮੈਂ ਉਸਨੂੰ ਸਭ ਕੁਝ ਖੁਆਵਾਂਗੀ।

image From Instagram

ਹਰਸ਼ ਨੇ ਦੱਸਿਆ ਕਿ ਗੋਲਾ ਰਾਤ ਨੂੰ ਡਿਸਟਰਬ ਨਹੀਂ ਕਰਦਾ। ਉਹ ਰਾਤ ਨੂੰ ਇੱਕ ਵਾਰ ਵੀ ਨਹੀਂ ਉੱਠਦਾ। ਭਾਰਤੀ ਨੇ ਕਿਹਾ ਕਿ ਉਸ ਦੇ ਬੱਚੇ ਦਾ ਸਮਾਂ ਨਿਸ਼ਚਿਤ ਹੈ। ਜੇ ਉਹ ਰਾਤ ਨੂੰ ਇੱਕ ਵਾਰ ਸੌਂਦਾ ਹੈ, ਤਾਂ ਉਹ ਸਵੇਰੇ ਸਾਢੇ ਨੌਂ ਵਜੇ ਹੀ ਉੱਠਦਾ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ, ਜਿਸ ਕਰਕੇ ਯੂਟਿਊਬ ਉੱਤੇ ਟਰੈਂਡਿੰਗ ਚ ਚੱਲ ਰਿਹਾ ਹੈ।

Related Post