ਭਾਰਤੀ ਸਿੰਘ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਕੌਮੀ ਪੱਧਰ ਦੀ ਰਾਈਫਲ ਸ਼ੂਟਰ ਤੋਂ ਬਣੀ ਕਾਮੇਡੀ ਕਵੀਨ

By  Rupinder Kaler July 3rd 2021 12:49 PM

ਕਾਮੇਡੀ ਕਵੀਨ ਭਾਰਤੀ ਸਿੰਘ ਆਪਣਾ ਜਨਮ ਦਿਨ ਮਨਾ ਰਹੀ ਹੈ, ਜਿਸ ਨੂੰ ਲੈ ਕੇ ਉਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਭਾਰਤੀ ਸਿੰਘ ਆਪਣੇ ਪਤੀ ਨਾਲ ਕੇਕ ਕੱਟ ਰਹੀ ਹੈ । ਭਾਰਤੀ ਦੇ ਪ੍ਰਸ਼ੰਸਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰਕੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਭਾਰਤੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਤਿੰਨ ਜੁਲਾਈ 1985 ਨੂੰ ਹੋਇਆ ਸੀ । ਭਾਰਤੀ ਸਿੰਘ ਦੇ ਪਿਤਾ ਇੱਕ ਨੇਪਾਲੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਦੋਂ ਕਿ ਭਾਰਤੀ ਦੀ ਮਾਂ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ ।

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਉਰਵਸ਼ੀ ਰੌਤੇਲਾ ‘ਇਸਤਰੀ ਸ਼ਕਤੀ ਰਾਸ਼ਟਰੀ ਪੁਰਸਕਾਰ’ ਨਾਲ ਸਨਮਾਨਿਤ

bharti singh Pic Courtesy: Instagram

ਭਾਰਤੀ ਸਿੰਘ ਤਿੰਨ ਭੈਣ ਭਰਾ ਹਨ ਤੇ ਭਾਰਤੀ ਪਰਿਵਾਰ ਦੀ ਸਭ ਤੋਂ ਛੋਟੀ ਮੈਂਬਰ ਹੈ । ਭਾਰਤੀ ਦੇ ਜਨਮ ਦੇ ਦੋ ਸਾਲ ਬਾਅਦ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ । ਇਸ ਕਰਕੇ ਪੂਰੇ ਪਰਿਵਾਰ ਨੂੰ ਭਾਰਤੀ ਦੀ ਮਾਂ ਨੇ ਹੀ ਪਾਲਿਆ ਸੀ । ਭਾਰਤੀ ਦੀ ਮਾਂ ਨੇ ਤਿੰਨਾਂ ਬੱਚਿਆਂ ਦੀ ਸਕੂਲ ਦੀ ਪੜਾਈ ਕਰਵਾਈ ਪਰ ਜਦੋਂ ਕਾਲਜ ਜਾਣ ਦੀ ਵਾਰੀ ਆਈ ਤਾਂ ਭਾਰਤੀ ਦੀ ਮਾਂ ਕੋਲ ਏਨੇਂ ਪੈਸੇ ਨਹੀਂ ਸਨ ਜਿਨ੍ਹਾਂ ਨਾਲ ਉਹ ਤਿੰਨਾਂ ਬੱਚਿਆਂ ਨੂੰ ਕਾਲਜ ਵਿੱਚ ਦਾਖਲਾ ਨਾ ਕਰਵਾ ਸਕੇ । ਭਾਰਤੀ ਦੀ ਵੱਡੀ ਭੈਣ ਤੇ ਵੱਡੇ ਭਰਾ ਨੇ ਕਾਲਜ ਜਾਣ ਤੋਂ ਨਾਂਹ ਕਰ ਦਿੱਤੀ ।

bharti singh Pic Courtesy: Instagram

ਜਿਸ ਤੋਂ ਬਾਅਦ ਭਾਰਤੀ ਦੀ ਕਾਲਜ ਵਿੱਚ ਐਡਮੀਸ਼ਨ ਹੋਈ । ਭਾਰਤੀ ਕਾਲਜ ਵਿੱਚ ਕੌਮੀ ਪੱਧਰ ਦੀ ਰਾਇਫਲ ਸ਼ੂਟਰ ਵੀ ਰਹਿ ਚੁੱਕੀ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਪ੍ਰਿਸ਼ਟੀਜਰ ਕਾਲਜ ਵਿੱਚ ਦਾਖਲਾ ਮਿਲ ਗਿਆ ਸੀ।ਕਾਲਜ ਦੇ ਦਿਨਾਂ ਵਿੱਚ ਭਾਰਤੀ ਆਪਣੇ ਆਪ ਵਿੱਚ ਹੀ ਗਵਾਚੀ ਰਹਿੰਦੀ ਸੀ ਇਸ ਲਈ ਉਹਨਾਂ ਦਾ ਸਾਰਾ ਧਿਆਨ ਪੜਾਈ ਤੇ ਖੇਡਾਂ ਵੱਲ ਹੁੰਦਾ ਸੀ । ਭਾਰਤੀ ਦਾ ਸੁਫ਼ਨਾ ਸੀ ਕਿ ਉਹ ਓਲੰਪਿਕ ਵਿੱਚ ਭਾਰਤ ਦੀ ਮੇਜ਼ਬਾਨੀ ਕਰੇ ਪਰ ਕਿਸਮਤ ਉਹਨਾਂ ਨੂੰ ਦੂਜੇ ਰਸਤੇ ਤੇ ਲੈ ਗਈ । ਭਾਰਤੀ ਆਪਣੇ ਦੋਸਤਾਂ ਵਿੱਚ ਥੋੜਾ ਬਹੁਤ ਮਜ਼ਾਕ ਕਰਦੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਦੋਸਤਾਂ ਨੇ ਉਹਨਾਂ ਨੂੰ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸ਼ੋਅ ਵਿੱਚ ਹਿੱਸਾ ਲੈਣ ਲਈ ਕਿਹਾ ।

bharti singh haarsh limbachiyaa Pic Courtesy: Instagram

ਭਾਰਤੀ ਤੋਂ ਪਹਿਲਾਂ ਅੰਮ੍ਰਿਤਸਰ ਦੇ ਕਪਿਲ ਸ਼ਰਮਾ ਨੇ ਇਸ ਸ਼ੋਅ ਵਿੱਚ ਜਿੱਤ ਹਾਸਲ ਕੀਤੀ ਸੀ । ਇਸ ਸਭ ਦੇ ਚਲਦੇ ਭਾਰਤੀ ਨੇ ਇਸ ਸ਼ੋਅ ਲਈ ਆਡੀਸ਼ਨ ਦੇ ਦਿੱਤਾ ਸੀ । ਇਸ ਆਡੀਸ਼ਨ ਤੋਂ ਬਾਅਦ ਭਾਰਤੀ ਇਸ ਸ਼ੋਅ ਲਈ ਸਲੈਕਟ ਹੋ ਗਈ ਸੀ । ਭਾਰਤੀ ਨੂੰ ਅੰਡੇਮੋਲ ਕੰਪਨੀ ਦੀ ਇੱਕ ਨੁਮਾਇੰਦੇ ਨੇ ਫੋਨ ਕੀਤਾ ਕਿ ਉਹ ਸਲੈਕਟ ਹੋ ਗਈ ਹੈ ਪਰ ਭਾਰਤੀ ਨੂੰ ਇਸ ਸਬੰਧ ਵਿੱਚ ਕੁਝ ਸਮਝ ਨਹੀਂ ਲੱਗਿਆ ਕਿਉਂਕਿ ਫੋਨ ਕਰਨ ਵਾਲੀ ਕੁੜੀ ਅੰਗਰੇਜ਼ੀ ਵਿੱਚ ਬੋਲ ਰਹੀ ਸੀ । ਭਾਰਤੀ ਨੇ ਸੋਚਿਆ ਕਿ ਇਹ ਕੁੜੀ ਆਂਡੇ ਵੇਚਣ ਵਾਲੀ ਹੈ ਇਸ ਕਰਕੇ ਉਹਨਾਂ ਨੇ ਫੋਨ ਕੱਟ ਦਿੱਤਾ । ਫਿਰ ਬਾਅਦ ਇੱਕ ਹੋਰ ਫੋਨ ਆਇਆ ਇਸ ਵਾਰ ਫੋਨ ਤੇ ਹਿੰਦੀ ਵਿੱਚ ਗੱਲ ਕੀਤੀ ਗਈ ਤਾਂ ਭਾਰਤੀ ਨੂੰ ਸਮਝ ਵਿੱਚ ਆਇਆ ਕਿ ਉਸ ਨੂੰ ਲਾਫਟਰ ਚੈਲੇਂਜ ਲਈ ਚੁਣ ਲਿਆ ਗਿਆ ਹੈ ।

 

View this post on Instagram

 

A post shared by Viral Bhayani (@viralbhayani)

ਕਮੇਡੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਲਾਫਟਰ ਚੈਲੇਂਜ ਸ਼ੋਅ ਵਿੱਚ ਭਾਰਤੀ ਟਾਪ 4 ਵਿੱਚ ਪਹੁੰਚ ਗਈ ਸੀ ਪਰ ਉਹ ਇਸ ਸ਼ੋਅ ਜਿੱਤ ਨਹੀਂ ਸੀ ਸਕੀ । ਪਰ ਇਸ ਸ਼ੋਅ ਵਿੱਚ ਲੋਕਾਂ ਨੂੰ ਲੱਲੀ ਦਾ ਕਿਰਦਾਰ ਏਨਾਂ ਪਸੰਦ ਆਇਆ ਕਿ ਉਹਨਾਂ ਨੂੰ ਹੋਰ ਕਈ ਸ਼ੋਅ ਦੇ ਆਫਰ ਆਉਣ ਲੱਗੇ ਸਨ । ਇਸ ਸ਼ੋਅ ਤੋਂ ਬਾਅਦ ਭਾਰਤੀ ਸਿੰਘ ਦੀ ਆਰਥਿਕ ਤੰਗੀ ਦੂਰ ਹੋਣ ਲੱਗੀ । 2009 ਭਾਰਤੀ ਸਿੰਘ ਕਮੇਡੀ ਸਰਕਸ ਦਾ ਹਿੱਸਾ ਬਣੀ ਤਾਂ ਉਹਨਾਂ ਨੂੰ ਹਰ ਕੋਈ ਜਾਣਨ ਲੱਗ ਗਿਆ ਸੀ । ਪੂਰੀ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ ਭਾਰਤੀ ਨੇ ਆਪਣੀ ਮਾਂ ਲਈ ਘਰ ਖਰੀਦਿਆ ਤੇ ਆਪਣੇ ਲਈ ਮਰਸਡੀਜ ਕਾਰ ।

 

Related Post