ਫ਼ਿਲਮ 'ਭੂਲ ਭੁਲਇਆ 2' ਨੇ ਬਣਾਇਆ ਰਿਕਾਰਡ, ਟ੍ਰੇਲਰ ਨੂੰ ਮਹਿਜ਼ 24 ਘੰਟਿਆਂ 'ਚ ਮਿਲੇ 50 ਮਿਲਿਅਨ ਵਿਊਜ਼
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਤਿਕ ਆਰਯਨ ਤੇ ਅਦਾਕਾਰਾ ਕਿਆਰਾ ਅਡਵਾਨੀ ਸਟਾਰਰ ਫਿਲਮ 'ਭੂਲ ਭੁਲਇਆ 2' ਦਾ ਟ੍ਰੇਲਰ ਮਹਿਜ਼ ਇੱਕ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

'ਭੂਲ ਭੁਲਇਆ 2' ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਹੌਰਰ-ਕਾਮੇਡੀ 'ਤੇ ਅਧਾਰਿਤ ਇਸ ਫਿਲਮ ਦਾ ਟ੍ਰੇਲਰ ਲਾਂਚ ਕੀਤਾ। ਮਹਿਜ਼ ਕੁਝ ਹੀ ਘੰਟਿਆਂ ਦੇ ਵਿੱਚ ਇਸ ਫਿਲਮ ਦੇ ਟ੍ਰੇਲਰ ਨੇ ਇੰਟਰਨੈਟ ਦੀ ਦੁਨੀਆ ਵਿੱਚ ਧੂਮ ਮਚਾ ਦਿੱਤੇ ਅਤੇ ਕਰੋੜਾਂ ਵਿਊਜ਼ ਹਾਸਲ ਕੀਤੇ।
ਪਹਿਲੀ ਫਿਲਮ ਭੂਲ ਭੂਲਇਆ ਦੇ ਇਸ ਸੀਕਵਲ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਦਾ ਸਬੂਤ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਫਿਲਮ ਦਾ ਟ੍ਰੇਲਰ ਲਾਂਚ ਹੁੰਦੇ ਹੀ ਮਹਿਜ਼ ਟ੍ਰੇਲਰ ਵੀਡਿਓ ਨੂੰ 24 ਘੰਟਿਆਂ ਦੇ ਅੰਦਰ 50 ਮਿਲਿਅਨ ਵਿਊਜ਼ ਅਤੇ 1 ਮਿਲੀਅਨ ਲਾਈਕਸ ਵੀ ਮਿਲ ਗਏ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਟ੍ਰੈਂਡ ਹੋ ਰਹੀ ਹੈ।

ਇਸ ਫਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਕਾਰਤਿਕ ਆਰਯਨ ਤੇ ਕਿਆਰਾ ਅਡਵਾਨੀ ਨਾਲ ਹੁੰਦੀ ਹੈ। ਦਰਸ਼ਕ ਫਿਲਮ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਰਸ਼ਕਾਂ ਨੂੰ ਫਿਲਮ ਵਿੱਚ ਕਾਰਤਿਕ ਆਰਯਨ ਤੇ ਕਿਆਰਾ ਅਡਵਾਨੀ ਦੀ ਕੈਮਿਸਟਰੀ ਬਹੁਤ ਪਸੰਦ ਆ ਰਹੀ ਹੈ।
ਦੱਸ ਦਈਏ ਕਿ ਇਸ ਇਸ ਫਿਲਮ ਦੇ ਪਹਿਲੇ ਭਾਗ ਦੀ ਮਜੂਲਿਕਾ, ਵਿਦਿਆ ਬਾਲਨ ਸਣੇ ਪੂਰੀ ਦੁਨੀਆ ਨੇ ਇਸ ਟ੍ਰੇਲਰ ਨੂੰ ਪਸੰਦ ਕੀਤਾ ਹੈ। ਇਹ ਫਿਲਮ ਭੂਲ ਭੁਲਇਆ ਦੇ ਪਹਿਲੇ ਭਾਗ ਦਾ ਸੀਕਵਲ ਹੈ। ਇਸ ਫਿਲਮ ਦੇ ਦੂਜੇ ਭਾਗ ਵਿੱਚ ਵਿਦਿਆ ਅਤੇ ਅਕਸ਼ੈ ਕੁਮਾਰ ਦੀ ਥਾਂ ਹੁਣ ਕਾਰਤਿਕ ਆਰਯਨ ਤੇ ਕਿਆਰਾ ਅਡਵਾਨੀ ਮੁੱਖ ਭੂਮਿਕਾ ਵਿੱਚ ਹਨ। ਵਿਦਿਆ ਬਾਲਨ ਨੇ ਵੀ ਫਿਲਮ ਦੇ ਟ੍ਰੇਲਰ ਦੀ ਤਾਰੀਫ ਕੀਤੀ ਸੀ ਤੇ ਫਿਲਮ ਟੀਮ ਨੂੰ ਵਧਾਈ ਦਿੱਤੀ।
ਹੋਰ ਪੜ੍ਹੋ : ਭੂਲ ਭੁਲਇਆ 2 ਦਾ ਟ੍ਰੇਲਰ ਵੇਖ ਵਿਦਿਆ ਬਾਲਨ ਨੇ ਕੀਤੀ ਤਾਰੀਫ, ਰੂਹ ਬਾਬਾ ਨੇ ਮੰਜੂਲਿਕਾ ਨੂੰ ਦਿੱਤਾ ਧੰਨਵਾਦ
ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਦੇ ਟ੍ਰੇਲਰ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਾਵੇਂ ਉਹ ਪ੍ਰਸ਼ੰਸਕ ਹੋਣ, ਆਲੋਚਕ ਹੋਣ ਜਾਂ ਦਰਸ਼ਕ ਹੋਣ। ਹਰ ਕੋਈ ਕਾਰਤਿਕ ਆਰਯਨ ਦੀ ਉਸ ਦੇ ਸ਼ਾਨਦਾਰ ਕਾਮਿਕ ਟਾਈਮਿੰਗ ਅਤੇ ਮਨੋਰੰਜਕ ਤੱਤਾਂ ਲਈ ਤਾਰੀਫ਼ ਕਰ ਰਿਹਾ ਹੈ।

ਹੌਰਰ-ਕਾਮੇਡੀ 'ਤੇ ਅਧਾਰਿਤ ਇਹ ਫਿਲਮ 20 ਮਈ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਿਲਮ ਦੇ ਵਿੱਚ ਕਾਰਤਿਕ ਆਰਯਨ ਦੇ ਨਾਲ, ਅਨੀਸ ਬਜ਼ਮੀ ਦੇ ਨਿਰਦੇਸ਼ਨ ਵਿੱਚ ਕਿਆਰਾ ਅਡਵਾਨੀ, ਤੱਬੂ, ਅਤੇ ਰਾਜਪਾਲ ਯਾਦਵ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।