ਬਿੱਗ ਬੌਸ ‘ਚ ਚੱਲ ਰਿਹਾ ਸ਼ਹਿਨਾਜ਼ ਗਿੱਲ ਦਾ ਸਵੰਬਰ, ਹਿਮਾਂਸ਼ੀ ਤੇ ਸ਼ਹਿਨਾਜ਼ ਨੇ ਪਾਇਆ ਗਿੱਧਾ, ਦੇਖੋ ਵੀਡੀਓ

By  Lajwinder kaur November 20th 2019 11:54 AM -- Updated: November 20th 2019 12:59 PM

ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਗਿੱਲ ਜਿਨ੍ਹਾਂ ਦੀ ਦੁਸ਼ਮਣੀ ਤਾਂ ਜੱਗ ਜ਼ਾਹਿਰ ਹੈ। ਇਹ ਤਕਰਾਰ ਬਿੱਗ ਬੌਸ 13 ‘ਚ ਵੀ ਦੋਵੇਂ ਅਦਾਕਾਰਾਂ ਨਿਭਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪਰ ਇਸ ਵਾਰ ਦੇ ਟਾਸਕ ਦੌਰਾਨ ਦੋਵੇਂ ਅਦਾਕਾਰ ਚ ਦੋਸਤੀ ਦੀ ਮਹਿਕ ਦੇਖਣ ਨੂੰ ਮਿਲ ਰਹੀ ਹੈ।

 

View this post on Instagram

 

Hone wala hai @shehnaazgill ka swayamvar! Dekhiye kaise nachayengi woh poore ghar ko apni ungliyon pe aaj raat 10:30 baje. Anytime on @voot @vivo_india @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Nov 19, 2019 at 12:00am PST

ਹੋਰ ਵੇਖੋ:ਕਰਨ ਔਜਲਾ ਦੀ ਕਲਮ ‘ਚੋਂ ਨਿਕਲਿਆ ‘ਔਕਾਤ’ ਗੀਤ ਦੀਪ ਜੰਡੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਜੀ ਹਾਂ BB13 ਦੀ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਦੋਵੇਂ ਅਦਾਕਾਰਾਂ ਇਕੱਠੇ ਗਿੱਧਾ ਪਾਉਂਦੀਆਂ ਹੋਈਆਂ ਦਿਖ ਰਹੀਆਂ ਹਨ। ਕੱਲ੍ਹ ਟੈਲੀਕਾਸਟ ਹੋਏ ਐਪੀਸੋਡ ‘ਚ ਦੋਵਾਂ ਅਦਾਕਾਰਾਂ ਨੇ ਜੰਮ ਕੇ ਮਸਤੀ ਕੀਤੀ ਹੈ। ਦੱਸ ਦਈਏ ਇਹ ਮੌਕਾ ਸੀ ਬਿੱਗ ਬੌਸ ਵੱਲੋਂ ਦੇਏ ਗਏ ਨਵੇਂ ਟਾਸਕ ਜਿਸ ‘ਚ ਸ਼ਹਿਨਾਜ਼ ਗਿੱਲ ਦਾ ਸਵੰਬਰ ਰਚਾਇਆ ਜਾ ਰਿਹਾ ਹੈ। ਇਸ ਟਾਸਕ ‘ਚ ਹਿੰਦੁਸਤਾਨੀ ਭਾਊ ਸ਼ਹਿਨਾਜ਼ ਗਿੱਲ ਦੇ ਪਿਓ ਦਾ ਕਿਰਦਾਰ ਨਿਭਾ ਰਿਹਾ ਹੈ ਤੇ ਰਸ਼ਮੀ ਦੇਸਾਈ ਮਾਤਾ ਦਾ। ਟਾਸਕ ਬੜਾ ਹੀ ਮਜ਼ੇਦਾਰ ਹੈ, ਜਿਸ ‘ਚ ਸ਼ਹਿਨਾਜ਼ ਨੂੰ ਪਾਰਸ ਛਾਬੜਾ ਤੇ ਸਿਧਾਰਥ ਸ਼ੁਕਲਾ ਚੋਂ ਕਿਸੇ ਇੱਕ ਨੂੰ ਸ਼ਾਦੀ ਦੇ ਲਈ ਵਰ ਚੁਨਣਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਕੇ ਕਿਵੇਂ ਬਿੱਗ ਬੌਸ ਦੇ ਘਰ ‘ਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ। ਸ਼ਹਿਨਾਜ਼ ਗਿੱਲ ਕਿਸ ਨੂੰ ਵਰ ਦੇ ਰੂਪ ‘ਚ ਚੁਣੇਗੀ ਇਹ ਤਾਂ ਅਗਲੇ ਐਪੀਸੋਡ ‘ਚ ਪਤਾ ਚੱਲੇਗਾ।

Related Post