ਬਿੱਗ ਬੌਸ ਦੇ ਇਸ ਕੰਟੇਸਟੈਂਟ ਨੂੰ ਲੈ ਕੇ ਆਪਸ ‘ਚ ਭਿੜੀਆਂ ਸ਼ਹਿਨਾਜ਼ ਗਿੱਲ ਤੇ ਮਾਹਿਰਾ ਸ਼ਰਮਾ, ਦੇਖੋ ਵੀਡੀਓ

By  Lajwinder kaur October 4th 2019 03:52 PM

ਬਿੱਗ ਬੌਸ 13 ਜਿਸ ‘ਚ ਪਹਿਲੀ ਵਾਰ ਹੈ ਜਦੋਂ ਪੰਜਾਬੀ ਇੰਡਸਟਰੀ ਦਾ ਤੜਕਾ ਲਗਾਇਆ ਗਿਆ ਹੈ। ਜੀ ਹਾਂ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਬਿੱਗ ਬੌਸ ਦੇ ਘਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਥੇ ਹੀ ਪੰਜਾਬੀ ਇੰਡਸਟਰੀ ਦੀ ਇੱਕ ਹੋਰ ਮਾਡਲ ਮਾਹਿਰਾ ਸ਼ਰਮਾ ਵੀ ਖੂਬ ਸੁਰਖ਼ੀਆਂ ਬਟੋਰ ਰਹੀ ਹੈ। ਮਾਹਿਰਾ ਸ਼ਰਮਾ ਲਹਿੰਗੇ, ਲਵ ਯੂ ਓਏ, ਚੰਨ, ਗੱਲ ਕਰਕੇ ਵਰਗੇ ਕਈ ਪੰਜਾਬੀ ਗੀਤਾਂ ਤੋਂ ਇਲਾਵਾ ਟੀਵੀ ਦੇ ਕਈ ਨਾਮੀ ਸੀਰੀਅਲਾਂ ‘ਚ ਆਪਣੀ ਅਦਾਵਾਂ ਦਾ ਜਾਦੂ ਬਿਖੇਰ ਚੁੱਕੇ ਨੇ।

 

View this post on Instagram

 

#Repost @colorstv with @get_repost ・・・ Ho rahi hai @parasvchhabrra ko lekar @officialmahirasharma aur @shehnaazgill mein anban! Dekhne ke liye tune in to #BiggBoss13 tonight at 10:30 PM. Anytime on @voot. @Vivo_India @BeingSalmanKhan @bharat.pe #BiggBoss #BB13 #SalmanKhan

A post shared by Mahira Sharma (mau) ماهرة (@officialmahirasharma) on Oct 4, 2019 at 12:28am PDT

ਹੋਰ ਵੇਖੋ: ਬਾਲੀਵੁੱਡ ਹੀਰੋ ਵਿੱਕੀ ਕੌਸ਼ਲ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਤਸਵੀਰ

ਪਰ ਬਿੱਗ ਬੌਸ ਦਾ ਘਰ ਅਜਿਹਾ ਹੈ ਜਿੱਥੇ ਚੰਗੇ ਦੋਸਤ ਵੀ ਦੁਸ਼ਮਣ ਬਣ ਜਾਂਦੇ ਨੇ। ਅਜਿਹਾ ਹੀ ਤਕਰਾਰ ਪੰਜਾਬੀ ਇੰਡਸਟਰੀ ਦੀ ਇਨ੍ਹਾਂ ਦੋਵੇਂ ਅਦਾਕਾਰਾਂ ਵਿਚਕਾਰ ਦੇਖਣ ਨੂੰ ਮਿਲ ਰਹੀ ਹੈ। ਸ਼ਹਿਨਾਜ਼ ਗਿੱਲ ਤੇ ਮਾਹਿਰਾ ਸ਼ਰਮਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਦੋਵਾਂ ਅਦਾਕਾਰਾਂ ਬਿੱਗ ਬੌਸ ਦੇ ਕੰਟੇਸਟੈਂਟ ਪਾਰਸ ਛਾਬੜਾ ਨੂੰ ਲੈ ਦੋਵਾਂ ‘ਚ ਜ਼ਬਰਦਸਤ ਝਗੜਾ ਦੇਖਣ ਨੂੰ ਮਿਲ ਰਿਹਾ ਹੈ। ਦੋਵਾਂ ਇੱਕ ਦੂਜੇ ਉੱਤੇ ਚੀਕਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

 

View this post on Instagram

 

Ho rahi hai @parasvchhabrra ko lekar @officialmahirasharma aur @shehnaazgill mein anban! Dekhne ke liye tune in to #BiggBoss13 tonight at 10:30 PM. Anytime on @voot. @Vivo_India @BeingSalmanKhan @bharat.pe #BiggBoss #BB13 #SalmanKhan

A post shared by Colors TV (@colorstv) on Oct 3, 2019 at 11:34pm PDT

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਭਾਵੇਂ ਉਹ ਬਿੱਗ ਬੌਸ ਦੇ ਘਰ ਦੇ ਅੰਦਰ ਪਰ ਉਨ੍ਹਾਂ ਦਾ ਵਹਿਮ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

Related Post