ਬਿੱਗ ਬੌਸ ਫੇਮ ਅਦਾਕਾਰਾ 'ਮਹਿਕ ਚਾਹਲ' ਦੀ ਨਿਮੋਨੀਆ ਕਾਰਨ ਵਿਗੜੀ ਤਬੀਅਤ, ਵੈਂਟੀਲੇਟਰ 'ਤੇ ਕੀਤਾ ਗਿਆ ਸ਼ਿਫਟ
Mahek Chahal down with pneumonia: ਹਾਲ ਹੀ 'ਚ ਬਿੱਗ ਬੌਸ 'ਚ ਨਜ਼ਰ ਆਈ ਮਸ਼ਹੂਰ ਅਭਿਨੇਤਰੀ ਮਹਿਕ ਚਾਹਲ ਦੀ ਨਿਮੋਨੀਆ ਕਾਰਨ ਅਚਾਨਕ ਤਬੀਅਤ ਵਿਗੜ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰਾ ਚਾਰ ਦਿਨਾਂ ਤੋਂ ਮੁੰਬਈ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
image Source : Instagram
ਦੱਸ ਦਈਏ ਕਿ ਸ਼ੋਅ ਦੇ ਦੌਰਾਨ ਅਦਾਕਾਰਾ ਦੀ ਹਾਲਤ ਵਿਗੜ ਗਈ ਸੀ। ਇੱਥੋਂ ਤੱਕ ਕਿ ਉਸ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਅਤੇ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਅਭਿਨੇਤਰੀ ਅਜੇ ਹਸਪਤਾਲ 'ਚ ਹੈ ਅਤੇ ਉਥੋਂ ਅਦਕਾਰਾ ਦਾ ਹੈਲਥ ਅਪਡੇਟ ਵੀ ਸਾਹਮਣੇ ਆਇਆ ਹੈ।
ਮਹਿਕ ਚਾਹਲ ਪਿਛਲੇ 4 ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹੈ। ਦੂਜੇ ਪਾਸੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰਾ ਦੀ ਹਾਲਤ ਹੁਣ ਪਹਿਲਾਂ ਤੋਂ ਬਿਹਤਰ ਹੈ। ਅਦਾਕਾਰਾ ਨੇ ਤਾਜ਼ਾ ਇੰਟਰਵਿਊ ਵਿੱਚ ਆਪਣੀ ਸਿਹਤ ਬਾਰੇ ਇੱਕ ਅਪਡੇਟ ਸ਼ੇਅਰ ਕੀਤੀ ਹੈ।
image Source : Instagram
ਫੈਨਜ਼ ਨਾਲ ਹੈਲਥ ਅਪਡੇਟ ਸਾਂਝਾ ਕਰਦੇ ਹੋਏ ਮਹਿਕ ਨੇ ਦੱਸਿਆ ਕਿ ਉਹ 3-4 ਦਿਨ ਨਿਮੋਨੀਆ ਨਾਲ ਲੜਨ ਤੋਂ ਬਾਅਦ ਹੁਣ ਠੀਕ ਹੈ। ਉਸ ਨੇ ਦੱਸਿਆ ਕਿ ਉਹ 2 ਜਨਵਰੀ ਨੂੰ ਅਚਾਨਕ ਡਿੱਗ ਗਈ ਸੀ ਅਤੇ ਉਸ ਨੂੰ ਸਾਹ ਲੈਣ ਵਿੱਚ ਕਾਫੀ ਤਕਲੀਫ਼ ਹੋ ਰਹੀ ਸੀ।
ਮਹਿਕ ਚਾਹਲ ਨੇ ਦੱਸਿਆ ਕਿ ਉਹ ਹੁਣ ਠੀਕ ਮਹਿਸੂਸ ਕਰ ਰਹੀ ਹੈ ਪਰ ਉਸ ਨੂੰ ਸਾਹ ਲੈਣ 'ਚ ਅਜੇ ਵੀ ਤਕਲੀਫ ਹੋ ਰਹੀ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਬਹੁਤ ਡਰੀ ਹੋਈ ਸੀ। ਅਦਾਕਾਰਾ ਨੇ ਦੱਸਿਆ ਕਿ 'ਮੈਂ ਆਪਣੀ ਜ਼ਿੰਦਗੀ 'ਚ ਕਦੇ ਮਹਿਸੂਸ ਨਹੀਂ ਕੀਤਾ ਕਿ ਮੈਂ ਸਾਹ ਵੀ ਨਹੀਂ ਲੈ ਸਕੀ। ਪਹਿਲਾਂ ਮੈਨੂੰ ਠੰਡ ਲੱਗ ਰਹੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਜ਼ੁਕਾਮ ਅਤੇ ਖੰਘ ਵੀ ਇੰਨੀ ਖਤਰਨਾਕ ਹੋ ਸਕਦੀ ਹੈ।
image Source : Instagram
ਹੋਰ ਪੜ੍ਹੋ: ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ 'ਗਾਂਧੀ ਗੋਡਸੇ ਏਕ ਯੁੱਧ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
ਤੁਹਾਨੂੰ ਦੱਸ ਦੇਈਏ ਕਿ ਫਿਲਮਾਂ ਤੋਂ ਇਲਾਵਾ ਅਭਿਨੇਤਰੀ ਮਹਿਕ ਚਾਹਲ ਟੀਵੀ ਸੀਰੀਜ਼ 'ਚ ਵੀ ਨਜ਼ਰ ਆ ਚੁੱਕੀ ਹੈ ਅਤੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾ ਚੁੱਕੀ ਹੈ। ਹਾਲ ਹੀ ਵਿੱਚ ਅਦਾਕਾਰਾ ਬਿੱਗ ਬੌਸ ਵਿੱਚ ਬਤੌਰ ਪ੍ਰਤਿਭਾਗੀ ਹਿੱਸਾ ਲੈਂਦੀ ਨਜ਼ਰ ਆਈ।
View this post on Instagram