ਯਾਰਾਂ ਦੀ ਜ਼ਿੰਦਗੀ ‘ਚ ਕੀ ਹੈ ਅਹਿਮੀਅਤ ਦਰਸਾਉਂਦਾ ਹੈ ਬਿੰਨੀ ਰਾਣੂ ਤੇ ਕਰਨ ਔਜਲਾ ਦਾ ਇਹ ਗੀਤ, ਦੇਖੋ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ਜਿਸ 'ਚ ਯਾਰਾਂ ਤੇ ਯਾਰੀਆਂ ਨੂੰ ਲੈ ਕੇ ਕਈ ਨਾਮੀ ਗਾਇਕ ਆਪਣੇ ਗੀਤ ਪੇਸ਼ ਕਰ ਚੁੱਕੇ ਹਨ। ਇਸ ਵਾਰ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਪੰਜਾਬੀ ਕਲਾਕਾਰ ਬਿੰਨੀ ਰਾਣੂ ਆਪਣਾ ਗੀਤ ‘ਐਕਸਪੈਂਸਿਵ’ ਲੈ ਕੇ ਸਰੋਤਿਆਂ ਤੋਂ ਰੂਬਰੂ ਹੋਏ ਹਨ। ਇਸ ਗੀਤ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਗੀਤਕਾਰ ਤੇ ਗਾਇਕ ਕਰਨ ਔਜਲਾ ਨੇ।
View this post on Instagram
ਹੋਰ ਵੇਖੋ: ਗੁਲਾਬ ਸਿੱਧੂ ਨੇ ਅਪਣੇ ਨਵੇਂ ਗਾਣੇ ‘ਸਿੱਧੂਆਂ ਦਾ ਮੁੰਡਾ’ ‘ਚ ਕਿਸ ‘ਤੇ ਸਾਧਿਆ ਨਿਸ਼ਾਨਾ ? ਦੇਖੋ ਵੀਡੀਓ
‘ਐਕਸਪੈਂਸਿਵ’ ਗੀਤ ‘ਚ ਦੋਸਤਾਂ ਦੀ ਜ਼ਿੰਦਗੀ ‘ਚ ਕੀ ਅਹਿਮੀਅਤ ਹੁੰਦੀ ਹੈ ਉਸ ਬਾਰੇ ਬਹੁਤ ਵਧੀਆ ਢੰਗ ਦੇ ਨਾਲ ਗੀਤ ਦੇ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਖੁਦ ਬਿੰਨੀ ਰਾਣੂ ਨੇ ਲਿਖਿਆ ਹੈ। ਗੀਤ ਦੀ ਵੀਡੀਓ ਵੀ ਬਹੁਤ ਸੋਹਣੀ ਬਣਾਈ ਗਈ ਹੈ ਵੀਡੀਓ ‘ਚ ਬਿੰਨੀ ਰਾਣੂ ਤੇ ਕਰਨ ਔਜਲਾ ਦੱਸਦੇ ਨੇ ਕਿ ‘ਪੈਸੇ ਨਾਲੋਂ ਬੱਲੀਏ ਮਹਿੰਗੀਆਂ ਨੇ ਯਾਰੀਆਂ’। ਇਸ ਗੀਤ ਨੂੰ ਰੇਹਾਨ ਰਿਕਾਰਡਸ ਦੇ ਯੂ-ਟਿਊਬ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਸਰੋਤਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ ਤੇ ਯੂ-ਟਿਊਬ ਉੱਤੇ ਟਰੈਂਡ ਕਰ ਰਿਹਾ ਹੈ।