ਹਸਾਉਣ ਦੇ ਨਾਲ –ਨਾਲ ਹੁਣ ਡਰਾਉਣਗੇ ਵੀ ਬਿੰਨੂ ਢਿੱਲੋਂ, ਕਰਵਾਉਣਗੇ ‘ਭੂਤ ਜੀ’ ਨਾਲ ਰੁਬਰੂ
Shaminder
August 22nd 2020 04:32 PM
ਬਿੰਨੂ ਢਿੱਲੋਂ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਹਾਜ਼ਰ ਹੋਣ ਵਾਲੇ ਨੇ । ਜਿਸ ਦਾ ਫਸਟ ਲੁੱਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਫ਼ਿਲਮ ਨੂੰ ‘ਭੂਤ ਜੀ’ ਟਾਈਟਲ ਹੇਠ ਬਣਾਇਆ ਜਾਵੇਗਾ । ਇਹ ਫ਼ਿਲਮ ਡਰਾਉਣੀ ਤਾਂ ਜ਼ਰੂਰ ਹੈ, ਪਰ ਨਾਲ ਹੀ ਹਸਾ ਹਸਾ ਕੇ ਢਿੱਡੀਂ ਪੀੜਾਂ ਵੀ ਪਾਏਗੀ । ਇਸ ਫ਼ਿਲਮ ਨੂੰ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣਾਇਆ ਜਾਵੇਗਾ ।