ਕ੍ਰਿਕੇਟ ਹੈ ਬਿੰਨੂ ਢਿੱਲੋਂ ਦੀ ਪਹਿਲੀ ਪਸੰਦ,ਵਿਹਲੇ ਸਮੇਂ 'ਚ ਕ੍ਰਿਕੇਟ ਖੇਡਣਾ ਕਰਦੇ ਹਨ ਪਸੰਦ

By  Shaminder July 30th 2019 11:30 AM

ਦੁਨੀਆ 'ਚ ਸਭ ਤੋਂ ਮੁਸ਼ਕਿਲ ਭਰਿਆ ਕੰਮ ਹੁੰਦਾ ਹੈ ਕਿਸੇ ਨੂੰ ਹਸਾਉਣਾ । ਪਰ ਬਿੰਨੂ ਢਿੱਲੋਂ ਕਿਸੇ ਵੀ ਉਦਾਸ ਚਿਹਰੇ 'ਤੇ ਮੁਸਕਾਨ ਲਿਆਉਣ 'ਚ ਮਾਹਿਰ ਨੇ ਅਤੇ ਇਸ 'ਚ ਉਹ ਪ੍ਰਪੱਕ ਨੇ । ਪਰ ਹਾਸਿਆਂ ਦੇ ਬਾਦਸ਼ਾਹ ਐਕਟਿੰਗ ਦੇ ਨਾਲ-ਨਾਲ ਕ੍ਰਿਕੇਟ ਦੇ ਵੀ ਵੱਡੇ ਫੈਨ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ 'ਚ ਉਹ ਕ੍ਰਿਕੇਟ ਖੇਡਦੇ ਹੋਏ ਨਜ਼ਰ ਆ ਰਹੇ ਹਨ । ਪਰ ਬਹੁਤ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਪਤਾ ਹੋਵੇਗਾ ਕਿ ਕ੍ਰਿਕੇਟ ਉਨ੍ਹਾਂ ਦੀ ਪਹਿਲੀ ਪਸੰਦ ਹੈ ਅਤੇ ਕ੍ਰਿਕੇਟ ਖੇਡਣਾ ਉਨ੍ਹਾਂ ਨੂੰ ਬਹੁਤ ਪਸੰਦ ਹੈ ।

ਹੋਰ ਵੇਖੋ :ਜਦੋਂ ਵਿਦੇਸ਼ੀ ਝੱਲਿਆਂ ‘ਚ ਫਸ ਗਏ ਬਿੰਨੂ ਢਿੱਲੋਂ ਤਾਂ ਇਸ ਤਰ੍ਹਾਂ ਹੋ ਗਏ ਪ੍ਰੇਸ਼ਾਨ

https://www.instagram.com/p/B0hcqVigDd3/

ਯੂਨੀਵਰਸਿਟੀ 'ਚ ਭੰਗੜਾ ਟੀਮ ਦਾ ਹਿੱਸਾ ਰਹੇ ਬਿੰਨੂ ਢਿੱਲੋਂ ਨੂੰ ਕ੍ਰਿਕੇਟ ਖੇਡਣਾ ਬਹੁਤ ਪਸੰਦ ਹੈ ।ਉਨ੍ਹਾਂ ਦਾ ਵਰਿੰਦਰ ਸਿੰਘ ਢਿੱਲੋਂ ਤੋਂ ਬਿੰਨੂ ਢਿੱਲੋਂ ਬਣਨ ਦਾ ਸਫਰ ਵੀ ਬੜਾ ਦਿਲਚਸਪ ਹੈ । ਉਨ੍ਹਾਂ ਨੇ ਆਪਣੀ ਸਿੱਖਿਆ ਸਰਵਹਿਤਕਾਰੀ ਵਿੱਦਿਆ ਮੰਦਰ ਧੂਰੀ ਤੋਂ ਹਾਸਲ ਕੀਤੀ ।

https://www.instagram.com/p/B0aynjhgDr0/

ਉਨ੍ਹਾਂ ਦਾ ਜਨਮ 1975  ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਧੂਰੀ 'ਚ ਹੋਇਆ ਸੀ ।ਸਕੂਲ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਥੀਏਟਰ ਐਂਡ ਟੈਲੀਵਿਜ਼ਨ 1994'ਚ ਕੀਤੀ ।

https://www.instagram.com/p/B0I3QMwALIK/

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ । ਉਨ੍ਹਾਂ ਨੂੰ ਇਹ ਮੌਕਾ ਭਾਰਤੀ ਮੇਲੇ 'ਚ ਜਰਮਨ ਅਤੇ ਯੂਕੇ 'ਚ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ ।ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਹੀ ਬਿੰਨੂ ਢਿੱਲੋਂ ਨੇ ਨਾਟਕਾਂ ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਛੋਟੇ ਮੋਟੇ ਕਿਰਦਾਰ ਨਿਭਾਉਣੇ ਸ਼ੁਰੂ ਕਰ ਦਿੱਤੇ ਸਨ ।

Related Post