'ਨੌਕਰ ਵਹੁਟੀ ਦਾ' ਦੀ ਫਰੀਦਾਬਾਦ 'ਚ ਚੱਲ ਰਹੀ ਸ਼ੂਟਿੰਗ ਬਿੰਨੂ ਢਿੱਲੋਂ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ 

By  Shaminder April 5th 2019 10:56 AM -- Updated: April 5th 2019 10:57 AM

'ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬਿੰਨੂ ਢਿੱਲੋਂ ਫਰੀਦਾਬਾਦ 'ਚ ਆਪਣੀ ਸ਼ੂਟਿੰਗ ਲਈ ਮੌਜੂਦ ਹਨ । ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਉਹ ਆਪਣੀ ਸ਼ੂਟਿੰਗ ਲਈ ਫਰੀਦਾਬਾਦ 'ਚ ਪਹੁੰਚੇ ਹੋਏ ਹਨ । ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਹਰ ਕੋਈ ਇਹ ਕਹਿ ਰਿਹਾ ਸੀ ਕਿ ਇੱਕੋ ਤਰ੍ਹਾਂ ਦੀਆਂ ਫ਼ਿਲਮਾਂ ਆ ਰਹੀਆਂ ਨੇ ਪਰ ਇਹ ਹੁਣ ਬਿਲਕੁਲ ਵੱਖਰੀ ਤਰ੍ਹਾਂ ਦੀ ਫ਼ਿਲਮ ਹੈ ।

ਹੋਰ ਵੇਖੋ  :ਵਿਆਹ ਕਰਵਾਉਣ ਲਈ ਬਿੰਨੂ ਢਿੱਲੋਂ ਨੂੰ ਕੀ-ਕੀ ਪਾਪੜ ਪਏ ਸਨ ਵੇਲਣੇ ,ਵੇਖੋ ਵੀਡਿਓ

https://www.instagram.com/p/Bv256IbATnq/

ਜਿਸ 'ਚ ਵਿਆਹ ਤੋਂ ਬਾਅਦ ਦੀ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਫ਼ਿਲਮ ਨੂੰ ਸਮੀਪ ਕੰਗ ਪ੍ਰੋਡਿਊਸ ਕਰ ਰਹੇ ਨੇ । ਇਹ ਫ਼ਿਲਮ ੨੩ ਅਗਸਤ 'ਚ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ਦੀ ਸਾਰੀ ਟੀਮ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਬਿੰਨੂ ਢਿੱਲੋਂ ਇਸ ਫ਼ਿਲਮ 'ਚ ਕਿਸ ਤਰ੍ਹਾਂ ਦੇ ਨੌਕਰ ਬਣੇ ਨੇ ਇਹ ਤਾਂ ਉਹ ਹੀ ਦੱਸ ਸਕਦੇ ਨੇ ।  ਹੁਣ ਇਹ ਨੌਕਰ ਵਹੁਟੀ ਦੇ ਇਸ਼ਾਰਿਆਂ ‘ਤੇ ਚੱਲਣ ਵਾਲਾ ਹੈ ਪਰ ਇਹ ਸਾਫ ਹੋਣਾ ਬਾਕੀ ਹੈ ਇਹ ਵਹੁਟੀ ਦਾ ਇਹ ਨੌਕਰ ਜਾਣ ਬੁੱਝ ਕੇ ਆਪਣੀ ਵਹੁਟੀ ਦਾ ਨੌਕਰ ਬਣਿਆ  ਹੋਇਆ ਹੈ ਜਾਂ ਉਸ ਦੇ ਪਿਆਰ ‘ਚ ਏਨਾ ਗ੍ਰਿਫਤਾਰ ਹੈ ਕਿ ਉਸ ਦੀ ਹਰ ਗੱਲ ਮੰਨਦਾ ਹੈ ।

Related Post