'ਨੌਕਰ ਵਹੁਟੀ ਦਾ' ਦੇ ਸੈੱਟ 'ਤੇ ਕਲਾਕਾਰਾਂ ਨੇ 'ਜ਼ਮਾਨਾ ਤੋ ਹੈ ਨੌਕਰ ਬੀਵੀ ਕਾ' ਗੀਤ ਗਾ ਕੇ ਬੰਨਿਆਂ ਸਮਾਂ

By  Shaminder April 8th 2019 01:39 PM

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ 'ਨੌਕਰ ਵਹੁਟੀ ਦਾ' ਦੀ ਸ਼ੂਟਿੰਗ ਬੜੇ ਹੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਅਤੇ ਸ਼ੂਟਿੰਗ ਦੇ ਸੈੱਟ 'ਤੇ ਫ਼ਿਲਮ ਦੇ ਕਲਾਕਾਰ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਸ  ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਸਮੀਪ ਕੰਗ ਫ਼ਿਲਮ ਦੇ ਕਲਾਕਾਰਾਂ ਜਸਵਿੰਦਰ ਭੱਲਾ,ਬਿੰਨੂ ਢਿੱਲੋਂ ਨਾਲ ਸੈੱਟ 'ਤੇ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਨੇ ਅਤੇ ਸਾਰੇ 'ਜ਼ਮਾਨਾ ਤੋ ਹੈ ਨੌਕਰ ਬੀਵੀ ਕਾ ਗਾ ਕੇ ਖੂਬ ਇਨਜੁਆਏ ਕਰ ਰਹੇ ਹਨ' । ਇਸ ਫ਼ਿਲਮ ਦੀ ਸ਼ੂਟਿੰਗ ਵੱਖ-ਵੱਖ ਪੜ੍ਹਾਅ 'ਚ ਚੱਲ ਰਹੀ ਹੈ ਅਤੇ ਤੇਈ ਅਗਸਤ ਨੂੰ ਇਹ ਫ਼ਿਲਮ ਰਿਲੀਜ਼ ਹੋਵੇਗੀ ।  ਫ਼ਿਲਮ 'ਚ ਇਹ ਸਾਰੇ ਅਦਾਕਾਰ ਖੂਬ ਰੌਣਕਾਂ ਲਗਾਉਣਗੇ।

ਹੋਰ ਵੇਖੋ:ਵਿਆਹ ਕਰਵਾਉਣ ਲਈ ਬਿੰਨੂ ਢਿੱਲੋਂ ਨੂੰ ਕੀ-ਕੀ ਪਾਪੜ ਪਏ ਸਨ ਵੇਲਣੇ ,ਵੇਖੋ ਵੀਡਿਓ

https://www.instagram.com/p/Bv8IcVlAmF2/

ਇਸ ਫ਼ਿਲਮ ਨੂੰ ਸਮੀਪ ਕੰਗ ਪ੍ਰੋਡਿਊਸ ਕਰ ਰਹੇ ਨੇ । ਫ਼ਿਲਮ ਦੀ ਸਾਰੀ ਟੀਮ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਬਿੰਨੂ ਢਿੱਲੋਂ ਇਸ ਫ਼ਿਲਮ ‘ਚ ਕਿਸ ਤਰ੍ਹਾਂ ਦੇ ਨੌਕਰ ਬਣੇ ਨੇ ਇਹ ਤਾਂ ਉਹ ਹੀ ਦੱਸ ਸਕਦੇ ਨੇ ।  ਹੁਣ ਇਹ ਨੌਕਰ ਵਹੁਟੀ ਦੇ ਇਸ਼ਾਰਿਆਂ ‘ਤੇ ਚੱਲਣ ਵਾਲਾ ਹੈ ਪਰ ਇਹ ਸਾਫ ਹੋਣਾ ਬਾਕੀ ਹੈ  ।

Binnu Dhillon at PTC Punjabi Film Awards 2019 Binnu Dhillon at PTC Punjabi Film Awards 2019

 

Related Post