ਬਿੰਨੂ ਢਿੱਲੋਂ ਦੇ ਮਾਤਾ ਨਰਿੰਦਰ ਕੌਰ ਜੀ ਦਾ ਹੋਇਆ ਦਿਹਾਂਤ, ਕਲਾਕਾਰ ਦੇ ਰਹੇ ਨੇ ਹੌਸਲਾ
ਬੱਚਾ ਜਦੋਂ ਪਹਿਲੀ ਵਾਰ ਇਸ ਸੰਸਾਰ ‘ਚ ਅੱਖਾਂ ਖੋਲਦਾ ਹੈ ਤਾਂ ਉਹ ਆਪਣੀ ਮਾਂ ਨੂੰ ਦੇਖਦਾ ਹੈ। ਇਸ ਲਈ ਮਾਂ ਤੇ ਬੱਚਿਆਂ ਦਾ ਖ਼ਾਸ ਰਿਸ਼ਤਾ ਹੁੰਦਾ ਹੈ। ਹਰ ਬੱਚੇ ਲਈ ਉਸ ਦੀ ਮਾਂ ਖ਼ਾਸ ਹੁੰਦੀ ਹੈ। ਇਸ ਲਈ ਕੋਈ ਬੱਚਾ ਜਿੰਨਾ ਮਰਜ਼ੀ ਬੱਚਾ ਵੱਡਾ ਹੋ ਜਾਵੇ ਪਰ ਮਾਂ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ।ਪਰ ਇਹ ਸੰਸਾਰ ਹੈ ਤੇ ਹਰ ਕਿਸੇ ਨੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਨੀ ਹੈ। ਜਿਸ ਕਰਕੇ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਬਿੰਨੂ ਢਿੱਲੋਂ ਇਸ ਸਮੇਂ ਦੁੱਖ ਦੀ ਘੜੀ ‘ਚ ਲੰਘ ਰਹੇ ਨੇ। ਉਨ੍ਹਾਂ ਦੀ ਮਾਤਾ ਸਰਦਾਰਨੀ ਨਰਿੰਦਰ ਕੌਰ ਅੱਜ ਅਕਾਲ ਚਲਾਣਾ ਕਰ ਗਏ ਸਨ (Binnu Dhillon's mother Passed Away)। ਜਿਸ ਦੀ ਜਾਣਕਾਰੀ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ।
ਹੋਰ ਪੜ੍ਹੋ : ਦੇਖੋ ਵੀਡੀਓ ਕੱਠਪੁਤਲੀ ਵੀ ਕਰ ਰਹੀ ਹੈ ਪੁਸ਼ਪਾ ਦਾ ‘ਸ਼੍ਰੀਵੱਲੀ’ ਵਾਲਾ ਸਟੈੱਪ, ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਹ ਵੀਡੀਓ

ਉਨ੍ਹਾਂ ਨੇ ਆਪਣੀ ਮੰਮੀ ਦੀ ਤਸਵੀਰ ਵਾਲੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ- ਲਵ ਯੂ ਮੰਮੀ ਜੀ..’। ਉਨ੍ਹਾਂ ਦੀ ਮਾਤਾ ਜੀ ਦਾ ਜਨਮ ਸਾਲ 1936 ਹੋਇਆ ਸੀ। ਉਹ 86 ਸਾਲ ਦੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਨ੍ਹਾਂ ਦਾ ਸੰਸਕਾਰ ਰਾਮ ਬਾਗ, ਧੂਰੀ ਦੁਪਹਿਰੇ 2 ਵਜੇ ਕੀਤਾ ਜਾਵੇਗਾ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਕਮੈਂਟ ਕਰਕੇ ਬਿੰਨੂ ਢਿੱਲੋਂ ਨੂੰ ਹੌਸਲਾ ਦਿੰਦੇ ਹੋਏ ਕਮੈਂਟ ਕਰ ਰਹੇ ਨੇ। ਰਾਣਾ ਰਣਬੀਰ, ਨੀਰੂ ਬਾਜਵਾ, ਸਮੀਪ ਕੰਗ, ਕੁਲਰਾਜ ਰੰਧਾਵਾ, ਖੁਦ ਬਖ਼ਸ਼ ਤੇ ਕਈ ਹੋਰ ਕਲਾਕਾਰ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰੱਬ ਬਿੰਨੂ ਢਿੱਲੋਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬੱਲ ਬਖ਼ਸ਼ੇ ।
ਹੋਰ ਪੜ੍ਹੋ : ਪਾਕਿਸਤਾਨੀ ਕਲਾਕਾਰਾਂ ਦੀਆਂ ਅੱਖਾਂ ਵੀ ਹੋਈਆਂ ਨਮ, ‘ਸਵਰ ਕੋਕਿਲਾ’ ਲਤਾ ਮੰਗੇਸ਼ਕਰ ਦੀ ਮੌਤ ‘ਤੇ ਜਤਾਇਆ ਦੁੱਖ

ਦੱਸ ਦਈਏ ਬਿੰਨੂ ਢਿੱਲੋਂ ਨੇ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਲਈ ਲੰਮਾ ਸੰਘਰਸ਼ ਕੀਤਾ ਅਤੇ ਅੱਜ ਉਹ ਹਰ ਦੂਜੀ ਫ਼ਿਲਮ ‘ਚ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ । ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰਾਂ ‘ਚੋਂ ਇੱਕ ਨੇ। ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਭਾਵੇਂ ਉਹ ਸੰਜੀਦਾ ਹੋਣ ਜਾਂ ਫਿਰ ਕਾਮੇਡੀ । ਪਿਛਲੇ ਸਾਲ ਉਹ ਫੁੱਫੜ ਜੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸੀ।
View this post on Instagram