ਪੀਟੀਸੀ ਰਿਕਾਰਡਜ਼ ਵੱਲੋਂ ਬਿਰੇਂਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਦਾ ‘ਅਰਦਾਸ 2’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ,ਦੇਖੋ ਵੀਡੀਓ

By  Lajwinder kaur May 14th 2020 11:12 AM -- Updated: May 14th 2020 11:23 AM

ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ‘ਚ ਕਹਿਰ ਮਚਾਇਆ ਹੋਇਆ ਹੈ । ਭਾਰਤ ਵੀ ਇਸ ਵਾਇਰਸ ਦੀ ਲਪੇਟ ‘ਚ ਆਇਆ ਹੋਇਆ ਹੈ । ਜਿਸ ਕਰਕੇ ਬਾਕੀ ਦੇਸ਼ਾਂ ਵਾਂਗ ਇੰਡੀਆ ‘ਚ ਵੀ ਲਾਕਡਾਊਨ ਲਗਾਇਆ ਹੋਇਆ ਹੈ । ਅਜਿਹੇ ‘ਚ ਸੰਸਾਰ ਦੇ ਹਾਲਾਤਾਂ ਨੂੰ ਬਿਆਨ ਕਰ ਰਹੇ ਨੇ ਸੂਫ਼ੀ ਗਾਇਕ ਬਿਰੇਂਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਆਪਣੇ ਨਵੇਂ ਗੀਤ ‘ਅਰਦਾਸ 2’’ਚ ।

ਇਸ ਗੀਤ ਦੇ ਰਾਹੀਂ ਇਹ ਗਾਇਕ ਪਰਮਾਤਮਾ ਅੱਗੇ ਬੇਨਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਗੀਤ ਹਰ ਵਿਅਕਤੀ ਦੀ ਰੂਹ ਨੂੰ ਛੂਹ ਰਿਹਾ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ‘ਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖ਼ੁਦ ਸ਼ਮਸ਼ੇਰ ਲਹਿਰੀ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Joy-Atul ਨੇ ਦਿੱਤਾ ਹੈ । ਗੀਤ ਦਾ ਵੀਡੀਓ Risky (Gurprem Singh) ਵੱਲੋਂ ਤਿਆਰ ਕੀਤਾ ਗਿਆ ਹੈ । ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

 

View this post on Instagram

 

Watch 'Ardaas 2' by Birender Dhillon & Shamsher Lehri releasing on 14th May, exclusively on @ptcrecords, PTC Punjabi, @ptcgold @ptcchakde_ & @ptcmusic #ardass2 #birenderdhillon #shamsherlehri #ptcrecords

A post shared by PTC Punjabi (@ptc.network) on May 13, 2020 at 5:19am PDT

Related Post