ਸਿੱਖ ਸ਼ਹੀਦ 'ਤੇ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਦਾ ਹੈ ਅੱਜ ਜਨਮ ਦਿਹਾੜਾ, ਦੇਖੋ ਵੀਡੀਓ

By  Lajwinder kaur January 27th 2020 01:19 PM -- Updated: January 27th 2020 01:29 PM

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ਸਿੱਖ ਕੌਮ ਦਾ ਇਤਿਹਾਸ ਬਹੁਤ ਹੀ ਮਹਾਨ ਇਤਿਹਾਸ ਹੈ। ਸਿੱਖ ਇਤਿਹਾਸ ਜੋ ਕਿ ਗੁਰੂਆਂ ਤੇ ਸਿੱਖ ਯੋਧਿਆਂ ਦੀਆਂ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ। ਅੱਜ ਸਿੱਖ ਸ਼ਹੀਦ ਤੇ ਮਹਾਨ ਯੋਧੇ ਬਾਬਾ ਦੀਪ ਸਿੰਘ ਦੀ ਦਾ ਜਨਮ ਦਿਹਾੜਾ ਹੈ। ਉਨ੍ਹਾਂ ਦਾ ਜਨਮ ਪਹੂਵਿੰਡ ਜ਼ਿਲ੍ਹਾ ਤਰਨਤਾਰਨ 'ਚ ਹੋਇਆ ਸੀ । ਉਨ੍ਹਾਂ ਦੀ ਮਾਤਾ ਦਾ ਨਾਂਅ ਮਾਤਾ ਜਿਉਣੀ ਜੀ ਸੀ ਜਦਕਿ ਪਿਤਾ ਦਾ ਨਾਂਅ ਭਗਤਾ ਜੀ ਸੀ । ਆਪ ਜੀ ਦੇ ਮਾਤਾ ਪਿਤਾ ਨੇ ਆਪ ਜੀ ਦਾ ਨਾਂਅ ਦੀਪਾ ਰੱਖਿਆ ਸੀ ।

ਆਪ ਥੋੜੇ ਵੱਡੇ ਹੋਏ ਤਾਂ ਆਪ ਸ੍ਰੀ ਅਨੰਦਪੁਰ ਸਾਹਿਬ 'ਚ ਦਸਮ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ 'ਚ ਗਏ । ਇੱਥੇ ਦਸਮ ਪਾਤਸ਼ਾਹ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਅੰਮ੍ਰਿਤ ਦੀ ਦਾਤ ਦੀ ਬਖਸ਼ਿਸ਼ ਜਦੋਂ ਗੁਰੁ ਸਾਹਿਬ ਨੇ ਕੀਤੀ ਤਾਂ ਉਨ੍ਹਾਂ ਦਾ ਨਾਂਅ ਦੀਪਾ ਤੋਂ ਦੀਪ ਸਿੰਘ ਰੱਖਿਆ। ਬਾਬਾ ਦੀਪ ਸਿੰਘ ਜੀ ਗੁਰਮੁੱਖੀ, ਫਾਰਸੀ ਤੇ ਅਰਬੀ ਲਿਪੀ ਦੇ ਨਾਲ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ‘ਚ ਵੀ ਮਾਹਿਰ ਸਨ।

ਬਾਬਾ ਦੀਪ ਸਿੰਘ ਧਾਰਮਿਕ ਸੁਭਾਅ ਦੇ ਨਾਲ-ਨਾਲ ਬਹਾਦਰ ਯੋਧੇ ਵੀ ਸੀ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਮੁਗਲਾਂ ਨਾਲ ਲੜਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ।

Related Post