Birthday Special : ਅਜੇ ਦੇਵਗਨ ਇੱਕ ਅਜਿਹੇ ਅਦਾਕਾਰ ਜੋ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ਤੋਂ ਬਣੇ ਸਟਾਰ

By  Pushp Raj April 2nd 2022 09:31 AM -- Updated: April 2nd 2022 09:45 AM

ਬਾਲੀਵੁੱਡ ਅਦਾਕਾਰ ਅਜੇ ਦੇਵਗਨ (Ajay Devgn) ਫਿਲਮ ਇੰਡਸਟਰੀ ਦਾ ਅਜਿਹਾ ਨਾਂ ਹੈ, ਜਿਸ ਨੇ ਆਪਣੀ ਬੇਮਿਸਾਲ ਅਦਾਕਾਰੀ ਨਾਲ ਇਕ ਵੱਖਰੀ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਉਹ ਆਪਣੀ ਦਮਦਾਰ ਅਦਾਕਾਰੀ ਨਾਲ ਲਗਭਗ ਦੋ ਦਹਾਕਿਆਂ ਤੋਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਐਕਸ਼ਨ ਤੋਂ ਲੈ ਕੇ ਕਾਮੇਡੀ ਤੱਕ ਕਈ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੇ ਅਜੇ ਦੇਵਗਨ ਅੱਜ ਆਪਣਾ 53ਵਾਂ ਜਨਮਦਿਨ (Happy Birthday Ajay Devgn) ਮਨਾ ਰਹੇ ਹਨ।

ਅਜੇ ਦੇਵਗਨ ਦਾ ਜਨਮ 2 ਅਪ੍ਰੈਲ 1969 ਨੂੰ ਦਿੱਲੀ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਵੀਰੂ ਦੇਵਗਨ ਹਿੰਦੀ ਫਿਲਮਾਂ ਦੇ ਮਸ਼ਹੂਰ ਸਟੰਟਮੈਨ ਸਨ। ਅਜੇ ਦੇਵਗਨ ਦਾ ਅਸਲੀ ਨਾਂ ਵਿਸ਼ਾਲ ਵੀਰੂ ਦੇਵਗਨ ਹੈ ਅਤੇ ਆਪਣੀ ਮਾਂ ਦੇ ਕਹਿਣ 'ਤੇ ਉਨ੍ਹਾਂ ਨੇ ਆਪਣਾ ਨਾਂ ਬਦਲ ਕੇ 'ਅਜੇ' ਰੱਖ ਲਿਆ। ਘਰ ਵਿੱਚ ਫਿਲਮੀ ਮਾਹੌਲ ਕਾਰਨ ਅਜੇ ਦੇਵਗਨ ਦੀ ਰੁਚੀ ਵੀ ਫਿਲਮਾਂ ਵੱਲ ਹੋ ਗਈ ਅਤੇ ਉਹ ਫਿਲਮ ਨਿਰਦੇਸ਼ਕ ਬਣਨ ਦੇ ਸੁਪਨੇ ਦੇਖਣ ਲੱਗ ਪਏ।

ਅਜੇ ਨੇ ਆਪਣੀ ਗ੍ਰੈਜੂਏਸ਼ਨ ਮਿੱਠੀ ਭਾਈ ਕਾਲਜ, ਮੁੰਬਈ ਤੋਂ ਕੀਤੀ। ਫਿਰ ਉਸ ਨੇ ਫਿਲਮ ਨਿਰਦੇਸ਼ਕ ਸ਼ੇਖਰ ਕਪੂਰ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਕੁੱਕੂ ਕੋਹਲੀ ਨਾਲ ਹੋਈ। ਉਨ੍ਹਾਂ ਨੇ ਅਜੇ ਦੇਵਗਨ ਨੂੰ ਫਿਲਮ ਦਾ ਹੀਰੋ ਬਣਾਉਣ ਦੀ ਪੇਸ਼ਕਸ਼ ਕੀਤੀ। ਆਪਣੀ ਪਹਿਲੀ ਫਿਲਮ ਦੀ ਸਫਲਤਾ ਤੋਂ ਬਾਅਦ, ਅਜੇ ਦੇਵਗਨ ਦਰਸ਼ਕਾਂ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ।

ਹੋਰ ਪੜ੍ਹੋ : April Fools' Day 2022: ਸਾਥੀ ਕਲਾਕਾਰਾਂ ਨੂੰ ਫੂਲ ਬਣਾਉਣ 'ਚ ਮਾਹਿਰ ਨੇ ਇਹ ਬਾਲੀਵੁੱਡ ਸਟਾਰਸ

ਫਿਲਮ 'ਫੂਲ ਔਰ ਕਾਂਟੇ' ਦੀ ਸਫਲਤਾ ਤੋਂ ਬਾਅਦ ਅਜੇ ਦੇਵਗਨ ਦੀ ਇਮੇਜ ਐਕਸ਼ਨ ਹੀਰੋ ਦੀ ਬਣ ਗਈ ਸੀ। ਇਸ ਤੋਂ ਬਾਅਦ ਅਜੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਰਹੇ। ਅਜੇ ਦੇਵਗਨ ਨੇ ਐਕਸ਼ਨ ਹੀਰੋ ਵਜੋਂ ਆਪਣੀ ਪਛਾਣ ਬਣਾਈ ਹੈ। ਅਜੇ ਦੇਵਗਨ ਦੇ ਹੇਅਰ ਸਟਾਈਲ ਨੇ ਵੀ ਨੌਜਵਾਨਾਂ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ। ਫਿਰ ਸਾਲ 1998 'ਚ ਅਜੇ ਦੇਵਗਨ ਨੂੰ ਮਹੇਸ਼ ਭੱਟ ਦੀ ਫਿਲਮ 'ਜ਼ਖਮ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ ਲਈ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਅਜੇ ਦੇਵਗਨ ਨੇ ਕਈ ਤਰ੍ਹਾਂ ਦੇ ਕਿਰਦਾਰਾਂ ਵਿੱਚ ਆਪਣੀ ਜਾਨ ਪਾਈ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਸ ਨੂੰ ਦੋ ਵਾਰ ਸਰਵੋਤਮ ਅਦਾਕਾਰ ਦੇ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

Related Post