ਅੱਜ ਹੈ ਕੈਲਾਸ਼ ਖੇਰ ਦਾ ਜਨਮ ਦਿਨ, ਕਦੇ ਇਸ ਵਜ੍ਹਾ ਕਰਕੇ ਕਰਨਾ ਚਾਹੁੰਦੇ ਸਨ ਖੁਦਕੁਸ਼ੀ, ਪਰ ਇੱਕ ਠੋਕਰ ਨੇ ਬਣਾ ਦਿੱਤਾ ਸਫ਼ਲ ਗਾਇਕ

By  Rupinder Kaler July 7th 2020 11:24 AM

ਸੂਫ਼ੀ ਗਾਇਕ ਕੈਲਾਸ਼ ਖੇਰ ਦੀ ਆਵਾਜ਼ ਦੇ ਲੱਖਾਂ ਲੋਕ ਦੀਵਾਨੇ ਹਨ । ਉਹਨਾਂ ਦਾ ਜਨਮ 7 ਜੁਲਾਈ 1973 ਨੂੰ ੳੁੱਤਰ ਪ੍ਰਦੇਸ਼ ਦੇ ਮੇਰਠ ਵਿੱਚ ਹੋਇਆ ਸੀ । ਉਹਨਾਂ ਦੇ ਘਰ ਵਿੱਚ ਸੰਗੀਤਕ ਮਾਹੌਲ ਸੀ ਕਿਉਂਕਿ ਉਹਨਾਂ ਦੇ ਪਿਤਾ ਜੀ ਲੋਕ ਗਾਇਕ ਸਨ । 13 ਸਾਲ ਦੀ ਉਮਰ ਵਿੱਚ ਉਹਨਾਂ ਨੇ ਸੰਗੀਤ ਸਿੱਖਣ ਲਈ ਆਪਣਾ ਘਰ ਛੱਡ ਦਿੱਤਾ ਸੀ ।ਸੰਗੀਤ ਦਾ ਗਿਆਨ ਉਹਨਾਂ ਨੂੰ ਅੰਦਰੋਂ ਹੀ ਹੋਇਆ ਸੀ । ਘਰ ਛੱਡਣ ਤੋਂ ਬਾਅਦ ਕੈਲਾਸ਼ ਨੇ ਸੰਗੀਤ ਦੀਆਂ ਕਲਾਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ।

https://www.instagram.com/p/CCQlRMbHQ6F/

ਉਹਨਾਂ ਨੂੰ 150 ਰੁਪਏ ਹਰ ਸ਼ੈਸ਼ਨ ਦੇ ਦਿੱਤੇ ਜਾਂਦੇ ਸਨ । ਉਹਨਾਂ ਨੂੰ ਲੱਗਿਆ ਕਿ ਇਸ ਤਰ੍ਹਾਂ ਉਹਨਾਂ ਦਾ ਜੀਵਨ ਸਹੀ ਨਹੀਂ ਚੱਲੇਗਾ । ਇਸ ਤੋਂ ਬਾਅਦ ਉਹਨਾਂ ਨੇ ਆਪਣੇ ਫੈਮਿਲੀ ਫਰੈਂਡ ਨਾਲ ਮਿਲ ਕੇ ਹੈਂਡੀ ਕਰਾਫਟ ਦਾ ਵਪਾਰ ਸ਼ੁਰੂ ਕੀਤਾ ਸੀ । ਇਸ ਕੰਮ ਨਾਲ ਉਹਨਾਂ ਨੂੰ ਕਾਫੀ ਘਾਟਾ ਹੋਇਆ ਤੇ ਉੇਹ ਡਿਪਰੈਸ਼ਨ ਵਿੱਚ ਚਲੇ ਗਏ । ਉਹਨਾਂ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ ।

https://www.instagram.com/p/CBtGUs8nuaw/

ਇਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਉਹ ਸਫਲ ਗਾਇਕ ਬਣ ਸਕਦੇ ਹਨ । ਸਾਲ 2001 ਵਿੱਚ ਉਹ ਦਿੱਲੀ ਤੋਂ ਮੁੰਬਈ ਆ ਗਏ ਤੇ ਕੰਮ ਲਈ ਭਟਕਣ ਲੱਗੇ । ਇਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਫ਼ਿਲਮਾਂ ਲਈ ਗਾਣੇ ਗਾਣੇ । ਕੈਲਾਸ਼ ਨੂੰ ਅਸਲ ਪਹਿਚਾਣ ‘ਅੱਲਾ ਕੇ ਬੰਦੇ’ ਗਾਣੇ ਨਾਲ ਮਿਲੀ ਸੀ ।

https://www.instagram.com/p/B-_l13un6l1/

ਕੈਲਾਸ਼ ਨੇ 18 ਖੇਤਰੀ ਭਾਸ਼ਾਵਾਂ ਵਿੱਚ ਗਾਣੇ ਗਾਏ ਹਨ ਤੇ ਬਾਲੀਵੁੱਡ ਨੂੰ 500 ਤੋਂ ਵੱਧ ਗਾਣੇ ਦਿੱਤੇ ਹਨ । ਕੈਲਾਸ਼ ਖੇਰ ਨੂੰ 2017 ਵਿੱਚ ਪਦਮ ਸ਼੍ਰੀ ਅਵਾਰਡ ਮਿਲਿਆ ਸੀ । ਫ਼ਿਲਮ ਫੇਅਰ ਅਵਾਰਡ ਵੀ ਕੈਲਾਸ਼ ਆਪਣੇ ਨਾਂਅ ਕਰ ਚੁੱਕੇ ਹਨ ।

Related Post