ਬਲੈਕੀਆ ਕੰਟੈਸਟ ‘ਚ ਭਾਗ ਲੈ ਕੇ ਦੇਵੋ ਦੇਵ ਖਰੌੜ ਤੇ ਇਹਾਨਾ ਢਿੱਲੋਂ ਦੇ ਅਸਾਨ ਸਵਾਲ ਦੇ ਜਵਾਬ

By  Lajwinder kaur April 28th 2019 04:14 PM

ਦੇਵ ਖਰੌੜ ਪੰਜਾਬੀ ਇੰਡਸਟਰੀ ਦੇ ਬਾਕਮਾਲ ਅਦਾਕਾਰਾਂ ਚੋਂ ਇੱਕ ਹਨ। ਦੇਵ ਖਰੌੜ ਦੀ ਐਕਟਿੰਗ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਨੀਂ ਘੱਟ ਹੈ। ਉਹ ਪੰਜਾਬੀ ਫ਼ਿਲਮੀ ਜਗਤ ਨੂੰ ਕਈ ਵਧੀਆ ਵਿਸ਼ਿਆਂ ਦੀ ਫ਼ਿਲਮਾਂ ਦੇ ਚੁੱਕੇ ਹਨ। ਹਰ ਵਾਰ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਸਭ ਨੂੰ ਹੈਰਾਨ ਕਰਨ ਵਾਲੇ ਦੇਵ ਖਰੌੜ ਇਸ ਵਾਰ ਫਿਰ ਤੋਂ ਵੱਖਰੇ ਵਿਸ਼ੇ ਉੱਤੇ ਫ਼ਿਲਮ ਲੈ ਕੇ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਹਨ। ਜੀ ਹਾਂ ਉਹ ਪੰਜਾਬੀ ਫ਼ਿਲਮ ਬਲੈਕੀਆ 'ਚ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਸਭ ਦਾ 3 ਮਈ ਨੂੰ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

View this post on Instagram

 

Blackia #Watch N #Win Contest Answer Simple Question asked by @dev_kharoud & @ihanadhillon and win exiciting prizes. @vivek_ohri @ohri_productions @globemoviezpvtltd @ptcmotionpictures #Win #Contest #Blackia

A post shared by PTC Motion Pictures (@ptcmotionpictures) on Apr 27, 2019 at 9:33pm PDT

ਹੋਰ ਵੇਖੋ:ਸਤਿੰਦਰ ਸਰਤਾਜ ਬਣੇ ਪਹਿਲੇ ਇੰਡੀਅਨ ਜੋ ਕਰਨ ਜਾ ਰਹੇ ਨੇ OPERA HOUSE ‘ਚ ਪਰਫਾਰਮ

ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਬਲੈਕੀਆ ਕੰਟੈਸਟ ਸ਼ੁਰੂ ਕੀਤਾ ਹੈ। ਜੀ ਹਾਂ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਮੂਵੀ ਦੇ ਮੁੱਖ ਕਿਰਦਾਰ ਦੇਵ ਖਰੌੜ ਤੇ ਇਹਾਨਾ ਢਿੱਲੋਂ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਪੁੱਛੇ ਗਏ ਅਸਾਨ ਸਵਾਲ ਦਾ ਜਵਾਬ ਦੇ ਕੇ ਦਰਸ਼ਕ ਜਿੱਤ ਸਕਦੇ ਨੇ ਕਪਲ ਟਿਕਟਾਂ ਜਿੱਤ ਸਕਦੇ ਹੋ। ਪ੍ਰਸ਼ਨ ਦਾ ਉੱਤਰ ਦੇਣ ਲਈ ਜਾਵੋ ਪੀਟੀਸੀ ਪੰਜਾਬੀ ਦੇ ਆਫ਼ਿਸ਼ਿਅਲ ਫੇਸਬੁੱਕ ਪੇਜ ਦੇ ਮੈਸੇਜ ਬਾਕਸ ‘ਚ ਜਾ ਕੇ ਲਿਖੋ ਸਹੀ ਜਵਾਬ ਤੇ ਨਾਲ ਹੀ ਆਪਣਾ ਨਾਮ ਤੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ।

View this post on Instagram

 

Mein ta banda te hathyaar vekh k dss dena oss kina k barood hai..BLACKIA 3 may 2019??

A post shared by Dev Kharoud (@dev_kharoud) on Apr 27, 2019 at 11:48pm PDT

ਡਾਇਰੈਕਟਰ ਸੁਖਮਿੰਦਰ ਧਨਜਾਲ ਵੱਲੋਂ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਦੇਵ ਖਰੌੜ ਤੇ ਇਹਾਨਾ ਢਿੱਲੋਂ ਤੋਂ ਇਲਾਵਾ ਕਈ ਹੋਰ ਦਿੱਗਜ ਅਦਾਕਾਰ ਜੰਗ ਬਹਾਦੁਰ ਸਿੰਘ, ਅਸ਼ੀਸ਼ ਦੁੱਗਲ, ਅਰਸ਼ ਹੁੰਦਲ ਆਦਿ ਨਜ਼ਰ ਆਉਣਗੇ। ਫ਼ਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 3 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।

 

Related Post