ਬੌਬੀ ਦਿਓਲ ਨੇ ਆਪਣੇ ਵੱਡੇ ਬੇਟੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸ਼ੇਅਰ ਕੀਤੀ ਫੋਟੋ, ਕਲਾਕਾਰ ਦੇ ਰਹੇ ਨੇ ਵਧਾਈਆਂ

By  Lajwinder kaur June 16th 2020 03:37 PM

ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵੱਡੇ ਬੇਟੇ ਆਰਿਆਮਾਨ ਦਿਓਲ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਇੱਕ ਫੋਟੋ ਸ਼ੇਅਰ ਕੀਤਾ ਹੈ । ਇਸ ਪੋਸਟ ਉੱਤੇ ਫੈਨਜ਼ ਤੇ ਹਿੰਦੀ ਜਗਤ ਦੇ ਕਲਾਕਾਰ ਕਮੈਂਟਸ ਕਰਕੇ ਧਰਮਿੰਦਰ ਦੇ ਪੋਤੇ ਆਰਿਆਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

View this post on Instagram

 

Happy Birthday my Angel ❤️

A post shared by Bobby Deol (@iambobbydeol) on Jun 15, 2020 at 11:34am PDT

ਦਰਸ਼ਕਾਂ ਨੂੰ ਬੌਬੀ ਦਿਓਲ ਤੇ ਆਰਿਆਮਾਨ ਦੇ ਇਕੱਠਿਆ ਦਾ ਇਹ ਫੋਟੋ ਖੂਬ ਪਸੰਦ ਆ ਰਿਹਾ ਹੈ । ਆਰਿਆਮਾਨ ਦੇ ਬਾਲੀਵੁੱਡ ‘ਚ ਆਉਣ ਦੀਆਂ ਖ਼ਬਰਾਂ ਨੂੰ ਲੈ ਕੇ ਬੌਬੀ ਦਿਓਲ ਨੇ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਸੀ-ਮੈਂ ਕਦੇ ਵੀ ਆਪਣੇ ਬੱਚਿਆਂ ਉੱਤੇ ਕੁਝ ਥੋਪਾਂਗਾ ਨਹੀਂ । ਮੇਰੇ ਪੁੱਤਰਾਂ ਦੀ ‘ਮਰਜ਼ੀ ਤੇ ਨਿਰਭਰ ਕਰਦਾ ਹੈ ਉਹ ਆਪਣੀ ਜ਼ਿੰਦਗੀ ‘ਚ ਕੀ ਕਰਨਾ ਚਾਹੁੰਦੇ ਨੇ । ਮੈਂ ਕਦੇ ਵੀ ਆਰਿਆਮਾਨ ਅਤੇ ਧਰਮ ਨੂੰ ਕਿਸੇ ਚੀਜ਼ ਨੂੰ ਲੈ ਫੋਰਸ ਨਹੀਂ ਕੀਤਾ ਹੈ ।

Vote for your favourite : https://www.ptcpunjabi.co.in/voting/

ਹੋਰ ਵੇਖੋ:ਯੋ ਯੋ ਹਨੀ ਸਿੰਘ ਨੇ ਆਪਣੇ ਮੰਮੀ-ਪਾਪਾ ਨੂੰ ਜਨਮਦਿਨ ਦੀਆਂ ਕੁਝ ਇਸ ਤਰ੍ਹਾਂ ਦਿੱਤੀਆਂ ਵਧਾਈਆਂ

ਜੇ ਗੱਲ ਕਰੀਏ ਦਿਓਲ ਪਰਿਵਾਰ ਦੀ ਤਾਂ ਤੀਜੀ ਪੀੜੀ ‘ਚੋਂ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਬਾਲੀਵੁੱਡ ‘ਚ ਪਲ ਪਲ ਦਿਲ ਕੇ ਪਾਸ ਦੇ ਨਾਲ ਡੈਬਿਊ ਕੀਤਾ ਹੈ । ਹੁਣ ਦੇਖਦੇ ਹਾਂ ਕਿ ਬੌਬੀ ਦਿਓਲ ਦੇ ਜਵਾਕ ਅਦਾਕਾਰੀ ‘ਚ ਕਦਮ ਰੱਖਦੇ ਨੇ ਜਾਂ ਫਿਰ ਬਿਜ਼ਨੈੱਸ ‘ਚ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Related Post