ਬੌਬੀ ਦਿਓਲ ਨੇ ਪਹਿਲੀ ਵਾਰ ਭੈਣਾਂ ਦੇ ਨਾਲ ਤਸਵੀਰ ਕੀਤੀ ਸਾਂਝੀ, ਪਿਤਾ ਧਰਮਿੰਦਰ ਅਤੇ ਪ੍ਰਕਾਸ਼ ਕੌਰ ਵੀ ਆਏ ਨਜ਼ਰ

By  Shaminder June 20th 2022 05:16 PM

ਬੌਬੀ ਦਿਓਲ (Bobby Deol) ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸਾਂਝੀਆ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਭੈਣਾਂ (Sister) ਵਿਜੇਤਾ ਅਤੇ ਅਜੀਤਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਬੌਬੀ ਦਿਓਲ ਦੇ ਨਾਲ ਫ਼ਿਲਮ ‘ਕਰੀਬ’ ‘ਚ ਦਿਖਾਈ ਦੇਣ ਵਾਲੀ ਅਦਾਕਾਰਾ ਨੇਹਾ ਇਸ ਤਰ੍ਹਾਂ ਕੱਟ ਰਹੀ ਦਿਨ, ਤਸਵੀਰਾਂ ਵਾਇਰਲ

ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ।ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਆਪਣੇ ਚਾਰਾਂ ਬੱਚਿਆਂ ਦੇ ਨਾਲ ਦਿਖਾਈ ਦੇ ਰਹੇ ਨੇ । ਇਨ੍ਹਾਂ ਤਸਵੀਰਾਂ ‘ਚ ਸਾਰਾ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਬੌਬੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਆਈ ਵੈੱਬ ਸੀਰੀਜ ਨੂੰ ਲੈ ਕੇ ਉਹ ਕਾਫੀ ਚਰਚਾ ‘ਚ ਹਨ ।

ਹੋਰ ਪੜ੍ਹੋ : ਬੌਬੀ ਦਿਓਲ ਨੇ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਪਤਨੀ ਤਾਨਿਆ ਨੂੰ ਦਿੱਤੀ ਜਨਮਦਿਨ ਦੀ ਵਧਾਈ, ਧਰਮਿੰਦਰ ਨੇ ਵੀ ਕਮੈਂਟ ਕਰਕੇ ਨੂੰਹ-ਰਾਣੀ ਨੂੰ ਦਿੱਤੀ ਅਸੀਸ

ਇਸ ਤੋਂ ਇਲਾਵਾ ਉਹ ਬਾਲੀਵੁੱਡ ਨੂੰ ਗੁਪਤ, ਬਿੱਛੂ, ਬਰਸਾਤ ਵਰਗੀਆਂ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਬੌਬੀ ਦਿਓਲ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ।ਬੌਬੀ ਦਿਓਲ ਦੀਆਂ ਦੋ ਹੋਰ ਮਤਰੇਈਆਂ ਭੈਣਾਂ ਵੀ ਹਨ ।

ਜਿਨ੍ਹਾਂ ਦੇ ਨਾਮ ਅਹਾਨਾ ਅਤੇ ਈਸ਼ਾ ਦਿਓਲ ਹਨ । ਦੱਸ ਦਈਏ ਕਿ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹੇਮਾ ਮਾਲਿਨੀ ਅਤੇ ਧਰਮਿੰਦਰ ਦੀਆਂ ਧੀਆਂ ਹਨ । ਧਰਮਿੰਦਰ ਦਾ ਪੂਰਾ ਪਰਿਵਾਰ ਹੀ ਅਦਾਕਾਰੀ ਨੂੰ ਸਮਰਪਿਤ ਹੈ ।ਉਨ੍ਹਾਂ ਦੇ ਦੋਵੇਂ ਪੁੱਤਰ ਅਤੇ ਧੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਵੀ ਬਿਹਤਰੀਨ ਅਦਾਕਾਰਾ ਹੈ ।

 

View this post on Instagram

 

A post shared by Bobby Deol (@iambobbydeol)

 

Related Post