ਬੌਬੀ ਦਿਓਲ ਦੇ ਨਾਲ ਫ਼ਿਲਮ ‘ਕਰੀਬ’ ‘ਚ ਦਿਖਾਈ ਦੇਣ ਵਾਲੀ ਅਦਾਕਾਰਾ ਨੇਹਾ ਇਸ ਤਰ੍ਹਾਂ ਕੱਟ ਰਹੀ ਦਿਨ, ਤਸਵੀਰਾਂ ਵਾਇਰਲ

By  Shaminder June 16th 2022 01:46 PM -- Updated: June 16th 2022 07:12 PM

ਬੌਬੀ ਦਿਓਲ  (Bobby Deol) ਦੀ ਹੀਰੋਇਨ ਨੇਹਾ (Neha) ਤਾਂ ਹਰ ਕਿਸੇ ਨੂੰ ਯਾਦ ਹੋਵੇਗੀ । ਕਿਉਂਕਿ ਇਹ ਹੀਰੋਇਨ ਸਾਦਗੀ ਨਾਲ ਭਰਪੂਰ ਸੀ । ਪਰ ਅੱਜ ਨੇਹਾ ਦਾ ਲੁੱਕ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ । ਹਾਲਾਂਕਿ ਇਹ ਅਦਾਕਾਰਾ ਕੁਝ ਕੁ ਫ਼ਿਲਮਾਂ ‘ਚ ਹੀ ਨਜਰ ਆਈ ਸੀ । ਪਰ ਇਸ ਦੇ ਨਾਲ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ । ਨੇਹਾ ਦਾ ਅਸਲ ਨਾਮ ਨੇਹਾ ਦਾ ਅਸਲੀ ਨਾਂਅ ਸ਼ਬਾਨਾ ਰਜ਼ਾ ਹੈ ।

neha and bobby deol- image From google

ਹੋਰ ਪੜ੍ਹੋ : ਬੌਬੀ ਦਿਓਲ ਨੇ ਆਪਣੇ ਪ੍ਰਸ਼ੰਸਕ ਦੇ ਨਾਲ ਖਿਚਵਾਈ ਤਸਵੀਰ, ਵੀਡੀਓ ਵਾਇਰਲ

ਨੇਹਾ ਬਾਲੀਵੁੱਡ ਅਦਾਕਾਰ ਮਨੋਜ ਵਾਜਪੇਈ ਦੀ ਪਤਨੀ ਹੈ ਤੇ ਅੱਜ ਕੱਲ੍ਹ ਆਪਣਾ ਘਰ ਬਾਹਰ ਸੰਭਾਲ ਰਹੀ ਹੈ । ਨੇਹਾ ਤੇ ਵਾਜਪੇਈ ਦੀ ਮੁਲਾਕਾਤ ਨੇਹਾ ਦੀ ਪਹਿਲੀ ਫ਼ਿਲਮ ਤੋਂ ਬਾਅਦ ਹੋਈ ਸੀ ਤੇ 2006 ਵਿੱਚ ਦੋਹਾਂ ਨੇ ਵਿਆਹ ਕਰ ਲਿਆ ਸੀ । ਭਾਵੇਂ ਨੇਹਾ ਨੇ ਵਿਆਹ ਤੋਂ ਬਾਅਦ ਕੁਝ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਅਚਾਨਕ ਉਹ ਇੰਡਸਟਰੀ ਵਿੱਚੋਂ ਗਾਇਬ ਹੋ ਗਈ ।

neha with husband image From instagram

ਹੋਰ ਪੜ੍ਹੋ : ਬੌਬੀ ਦਿਓਲ ਨੂੰ ਮਿਲਣ ਆਈਆਂ ਉਨ੍ਹਾਂ ਦੀਆਂ ਫੀਮੇਲ ਫੈਨਸ ਤਾਂ ਬੌਬੀ ਦਿਓਲ ਨੇ ਇਸ ਤਰ੍ਹਾਂ ਕੀਤਾ ਰਿਐਕਟ, ਵੇਖੋ ਵੀਡੀਓ

ਨੇਹਾ ਨੇ ਫਿਜ਼ਾ, ਹੋਗੀ ਪਿਆਰ ਕੀ ਜੀਤ, ਕੋਈ ਮੇਰੇ ਦਿਲ ਮੇਂ ਹੈ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ ।ਉਹਨਾਂ ਦੀ ਆਖਰੀ ਫ਼ਿਲਮ 2008 ਵਿੱਚ ਆਈ ਸੀ ਜਿਸ ਦਾ ਨਾਂਅ ਐਸਿਡ ਫੈਕਟਰੀ ਸੀ । ਵਿਆਹ ਤੋਂ ਬਾਅਦ ਨੇਹਾ ਪੂਰੀ ਤਰ੍ਹਾਂ ਬਦਲ ਗਈ ਹੈ ਜਿੱਥੇ ਉਸ ਦੇ ਲੰਮੇ ਵਾਲ ਸਨ ਅੱਜ ਕੱਲ ਉਹ ਬਾਬ ਕੱਟ ਵਿੱਚ ਨਜ਼ਰ ਆਉਂਦੀ ਹੈ ।

neha and bobby deol,, image From instagram

ਨੇਹਾ ਦੀ ਇੱਕ ਬੇਟੀ ਵੀ ਹੈ । ਨੇਹਾ ਨੇ ਬਾਲੀਵੁੱਡ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਹੋਈ ਹੈ ਬੌਬੀ ਦਿਓਲ ਦੇ ਨਾਲ ਫ਼ਿਲਮ ਕਰੀਬ ‘ਚ ਕੰਮ ਕਰਨ ਵਾਲੀ ਨੇਹਾ ਅੱਜ ਕੱਲ੍ਹ ਘਰ ਸੰਭਾਲ ਰਹੀ ਹੈ ਅਤੇ ਹੈਪਲੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੀ ਹੈ ।

 

View this post on Instagram

 

A post shared by Manoj Bajpayee (@bajpayee.manoj)

Related Post