ਬੋਹੀਮੀਆ ਨੇ ਆਪਣੇ ਨਵੇਂ ਗੀਤ 'ਚ ਆਪਣੇ ਸਟ੍ਰਗਲ ਦੇ ਦਿਨਾਂ ਨੂੰ ਕੀਤਾ ਯਾਦ,ਵੇਖੋ ਵੀਡੀਓ 

By  Shaminder February 23rd 2019 10:35 AM

ਰੈਪਰ ਬੋਹੀਮੀਆ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । 'ਉਮੀਦ' ਟਾਈਟਲ ਦੇ ਹੇਠ ਰਿਲੀਜ਼ ਹੋ ਚੁੱਕਿਆ ਹੈ ਗੀਤ ਦੇ ਬੋਲ ਬੋਹੀਮੀਆ ਨੇ ਖੁਦ ਲਿਖੇ ਨੇ ਅਤੇ ਪ੍ਰੋਡਿਊਸ ਵੀ ਖੁਦ ਹੀ ਕੀਤਾ ਹੈ । ਬੋਹੀਮੀਆ ਦੇ ਫੈਨਸ ਨੂੰ ਉਨ੍ਹਾਂ ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਆਖਿਰਕਾਰ ਇੰਤਜ਼ਾਰ ਦੀਆਂ ਇਹ ਘੜੀਆਂ ਖ਼ਤਮ ਹੋ ਚੁੱਕੀਆਂ ਨੇ।ਬੋਹੀਮੀਆ ਇੱਕ ਕਾਮਯਾਬ ਰੈਪਰ ਹੋਣ ਦੇ ਨਾਲ-ਨਾਲ ਇੱਕ ਵਧੀਆ ਸ਼ਾਇਰ ਵੀ ਹਨ ਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਵੀ ਹੈ ।

ਹੋਰ ਵੇਖੋ:ਗਾਇਕ ਬੱਬੂ ਮਾਨ ਨੇ ਆਪਣੇ ਅੰਦਾਜ਼ ‘ਚ ਦੱਸਿਆ ਪੰਜਾਬੀ ਤੇ ਉਰਦੂ ‘ਚ ਫ਼ਰਕ, ਤੁਹਾਨੂੰ ਵੀ ਪਸੰਦ ਆਵੇਗੀ ਇਹ ਪੁਰਾਣੀ ਵੀਡਿਓ

https://www.instagram.com/p/BuNZsQLD9cQ/

ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਗਾਇਕਾਂ ਨਾਲ ਹਿੱਟ ਗੀਤ ਦਿੱਤੇ ਨੇ । ਬੋਹੀਮੀਆ ਦੇ ਗੀਤਾਂ ਦਾ ਉਨ੍ਹਾਂ ਦੇ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ । ਇੱਕ ਵਾਰ ਮੁੜ ਤੋਂ ਉਹ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾ ਰਹੇ ਨੇ ।ਹੁਣ ਵੇਖਣਾ ਇਹ ਹੈ ਕਿ ਬੋਹੀਮੀਆ ਦਾ ਇਹ ਗੀਤ ਉਨ੍ਹਾਂ ਦੇ ਫੈਨਸ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।

ਹੋਰ ਵੇਖੋ:ਜੈਸਮੀਨ ਸੈਂਡਲਾਸ ਮਨਾ ਰਹੀ ਹੈ ਗੋਆ ‘ਚ ਛੁੱਟੀਆਂ, ਦੇਖੋ ਵੀਡਿਓ

bohemia bohemia

ਪਿਛਲੇ ਦਿਨੀਂ ਹੀ ਉਨਾਂ ਨੇ ਆਪਣੇ ਇਸ ਗੀਤ ਦਾ ਫ੍ਰਸਟ ਲੁੱਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ।"ਜਦੋਂ ਮੇਰੀ ਜੇਬ 'ਚ ਨੋਟ ਨਹੀਂ ਸੀ,ਉਦੋਂ ਵੀ ਦਿਲ 'ਚ ਮੇਰੇ ਖੋਟ ਨਹੀਂ ਸੀ" ।

https://www.youtube.com/watch?v=TcDhOXLNUA4

ਇਸ ਗੀਤ 'ਚ ਬੋਹੀਮੀਆ ਨੇ ਰੈਪ ਦੇ ਨਾਲ ਆਪਣੇ ਸਟ੍ਰਗਲ ਦੇ ਦਿਨਾਂ ਨੂੰ ਯਾਦ ਕੀਤਾ ਹੈ । ਤੁਸੀਂ ਵੀ ਵੇਖੋ ਉਨ੍ਹਾਂ ਦੇ ਗੀਤ ਦਾ ਵੀਡੀਓ, ਕਿਉਂਕਿ ਇਨਸਾਨ ਨੂੰ ਸਭ ਕੁਝ ਭੁੱਲ ਜਾਂਦਾ ਹੈ ਪਰ ਆਪਣੇ ਸੰਘਰਸ਼ ਦੇ ਦਿਨਾਂ ਨੂੰ ਉਹ ਹਮੇਸ਼ਾ ਯਾਦ ਰੱਖਦਾ ਹੈ ਅਤੇ ਇਹ ਵੀ ਯਾਦ ਰੱਖਦਾ ਹੈ ਕਿ ਕਿਸ-ਕਿਸ ਨੇ ਸੰਘਰਸ਼ ਦੇ ਦਿਨਾਂ 'ਚ ਉਸ ਦਾ ਸਾਥ ਦਿੱਤਾ ਸੀ ।

 

Related Post