ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਆਲਿਆ ਭੱਟ ਦੀ ਫ਼ਿਲਮ ਵਿੱਚ ਐਂਟਰੀ

By  Rupinder Kaler March 1st 2021 10:57 AM

ਆਲੀਆ ਭੱਟ ਦੀ ਨਵੀਂ ਫ਼ਿਲਮ ਗੰਗੂਬਾਈ ਕਾਠਿਆਵਾੜੀ ਦਾ ਟੀਜ਼ਰ ਹਾਲ ਵਿੱਚ ਹੀ ਰਿਲੀਜ਼ ਹੋਇਆ ਹੈ । ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਹੁਣ ਇਸ ਫ਼ਿਲਮ ਵਿੱਚ ਅਜੇ ਦੇਵਗਨ ਦੀ ਵੀ ਐਂਟਰੀ ਹੋਣ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਜੇ ਤਕਰੀਬਨ 22 ਸਾਲਾਂ ਬਾਅਦ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਜਾ ਰਹੇ ਹਨ ।

Image from alia bhatt's instagram

ਹੋਰ ਪੜ੍ਹੋ :

ਸੁਨੀਲ ਗਰੋਵਰ ਰੋਡ ‘ਤੇ ਜੂਸ ਵੇਚਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

Image from Ajay Devgn's instagram

ਇਸ ਤੋਂ ਪਹਿਲਾਂ ਦੋਹਾਂ ਨੇ 1999 ਵਿੱਚ ਆਈ ਫ਼ਿਲਮ ‘ਹਮ ਦਿਲ ਦੇ ਚੁੱਕੇ ਸਨਮ’ ਵਿੱਚ ਕੰਮ ਕੀਤਾ ਸੀ । ਇਸ ਸਭ ਦੇ ਚਲਦੇ ਅਜੇ ਦੇਵਗਨ ਨਾਲ ਜੁੜਿਆ ਇੱਕ ਕਿੱਸਾ ਵੀ ਕਾਫੀ ਵਾਇਰਲ ਹੋ ਰਿਹਾ ਹੈ । ਇਹ ਕਿੱਸਾ ਉਦੋਂ ਦਾ ਹੈ ਜਦੋਂ ਅਜੇ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੇ ਸਨ ।

Image from Ajay Devgn's instagram

ਅਜੇ ਦਾ ਅਸਲ ਨਾਂਅ ਵਿਸ਼ਾਲ ਹੈ । ਉਹਨਾਂ ਨੇ ਫ਼ਿਲਮ ‘ਪਿਆਰੀ ਬਹਿਨਾ’ ਵਿੱਚ ਬਤੌਰ ਚਾਈਲਡ ਆਰਟਿਸਟ ਕਦਮ ਰੱਖਿਆ ਸੀ । ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਬਹੁਤ ਸਾਰੇ ਲੋਕ ਅਜੇ ਦੀ ਸ਼ਕਲ ਨੂੰ ਲੈ ਕੇ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ ।

Image from Ajay Devgn's instagram

ਮਹੇਸ਼ ਭੱਟ ਅਜੇ ਨੂੰ ਹਮੇਸ਼ਾ ਕਹਿੰਦੇ ਸਨ ਕਿ ਤੇਰੀਆਂ ਅੱਖਾਂ ਵਿੱਚ ਬਹੁਤ ਕੁਝ ਛੁਪਿਆ ਹੋਇਆ ਹੈ । ਅਮਿਤਾਬ ਬੱਚਨ ਅਜੇ ਨੂੰ ਡਾਰਕ ਹੋਰਸ ਕਹਿੰਦੇ ਸਨ । ਜਿਸ ਦਾ ਮਤਲਬ ਸੀ ਜਿੱਤਣ ਵਾਲਾ ਘੋੜਾ, ਅਮਿਤਾਬ ਬੱਚਨ ਦੀ ਇਸ ਗੱਲ ਨੂੰ ਅਜੇ ਨੇ ਸਾਬਿਤ ਵੀ ਕੀਤਾ ।

Related Post