ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਮਾਂ ਦਾ ਹੋਇਆ ਦਿਹਾਂਤ, ਸਿਹਤ ਖਰਾਬ ਹੋਣ ਕਰਕੇ ਹਸਪਤਾਲ ਵਿੱਚ ਸੀ ਦਾਖਿਲ

By  Rupinder Kaler September 8th 2021 10:37 AM

ਬਾਲੀਵੁੱਡ ਤੋਂ ਇੱਕ ਬੁਰੀ ਖਬਰ ਆਈ ਹੈ ਅਕਸ਼ੇ ਕੁਮਾਰ (Akshay Kumar)ਦੀ ਮਾਂ ਅਰੁਣਾ ਭਾਟੀਆ (Aruna Bhatia )ਦਾ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਖੁਦ ਅਕਸ਼ੇ ਕੁਮਾਰ ਨੇ ਇੱਕ ਟਵੀਟ ਕਰਕੇ ਦਿੱਤੀ ਹੈ । ਅਕਸ਼ੇ ਕੁਮਾਰ (Akshay Kumar) ਨੇ ਟਵੀਟ ਕਰਦੇ ਹੋਏ ਲਿਖਿਆ ਕਿ ਉਹ ਬਹੁਤ ਹੀ ਮਾੜੀ ਹਾਲਤ ਵਿੱਚ ਸਨ ਤੇ ਉਹਨਾਂ ਨੂੰ ਬਹੁਤ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।

ਹੋਰ ਪੜ੍ਹੋ :

ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ ਦਾ ਫਾਈਨਲ ਟਰੁੱਥ’ ਦਾ ਨਵਾਂ ਪੋਸਟਰ ਜਾਰੀ

Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਸ਼ੇ ਕੁਮਾਰ (Akshay Kumar) ਦੀ ਮਾਂ ਕੁਝ ਦਿਨਾਂ ਤੋਂ ਬਿਮਾਰ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਕਸ਼ੇ (Akshay Kumar) ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਿਖਿਆ 'ਉਹ ਮੇਰਾ ਸਭ ਕੁਝ ਸੀ। ਅਤੇ ਅੱਜ ਮੈਂ ਅਸਹਿ ਦਰਦ ਮਹਿਸੂਸ ਕਰ ਰਿਹਾ ਹਾਂ।

She was my core. And today I feel an unbearable pain at the very core of my existence. My maa Smt Aruna Bhatia peacefully left this world today morning and got reunited with my dad in the other world. I respect your prayers as I and my family go through this period. Om Shanti ??

— Akshay Kumar (@akshaykumar) September 8, 2021

ਮੇਰੀ ਮਾਂ ਸ਼੍ਰੀਮਤੀ ਅਰੁਣਾ ਭਾਟੀਆ ਅੱਜ ਸਵੇਰੇ ਸ਼ਾਂਤੀਪੂਰਵਕ ਇਸ ਸੰਸਾਰ ਨੂੰ ਛੱਡ ਕੇ ਮੇਰੇ ਪਿਤਾ ਜੀ ਦੇ ਨਾਲ ਕਿਸੇ ਹੋਰ ਸੰਸਾਰ ਵਿੱਚ ਪਹੁੰਚ ਗਈ। ਮੈਂ ਤੁਹਾਡੀਆਂ ਪ੍ਰਾਰਥਨਾਵਾਂ ਦਾ ਸਤਿਕਾਰ ਕਰਦਾ ਹਾਂ ਕਿਉਂਕਿ ਮੈਂ ਅਤੇ ਮੇਰਾ ਪਰਿਵਾਰ ਇਸ ਪੜਾਅ ਚੋਂ ਲੰਘ ਰਿਹਾ ਹਾਂ। ਓਮ ਸ਼ਾਂਤੀ।'

Related Post