ਅਰਜੁਨ ਕਪੂਰ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਤਸਵੀਰ ਸ਼ੇਅਰ ਕਰਕੇ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ
ਬਾਲੀਵੁੱਡ ਦੇ ਅਦਾਕਾਰ ਅਰਜੁਨ ਕਪੂਰ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸੱਚ ਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ’ ਨਾਲ ਹੀ ਉਨ੍ਹਾਂ ਨੇ ਹੱਥ ਜੋੜਦੇ ਹੋਏ ਇਮੋਜ਼ੀ ਵੀ ਸ਼ੇਅਰ ਕੀਤੇ ਨੇ । ਫੈਨਜ਼ ਤੋਂ ਲੈ ਕੇ ਬਾਲੀਵੁੱਡ ਦੇ ਕਲਾਕਾਰ ਵੀ ਇਸ ਤਸਵੀਰ ਉੱਤੇ ਕਮੈਂਟਸ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਨੇ । ਇਸ ਤਸਵੀਰ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।
View this post on Instagram
Waheguru ji da Khalsa Waheguru ji di Fateh ?
ਹੋਰ ਵੇਖੋ:International Women's Day ਮੌਕੇ ‘ਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਸ਼ੇਅਰ ਕੀਤੇ ਖ਼ਾਸ ਮੈਸੇਜ
ਦੱਸ ਦਈਏ ਅਰਜੁਨ ਕਪੂਰ ਏਨੀਂ ਦਿਨੀ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਸ਼ਹਿਰ ‘ਚ ਕਰ ਰਹੇ ਨੇ ।
View this post on Instagram
Aapke liye FUNthing special ?? my very own Rapid Fire... Enjoy & btw #HappyWomensDay
ਜੇ ਗੱਲ ਕਰੀਏ ਅਰਜੁਨ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਨਵੀਂ ਫ਼ਿਲਮ ‘ਸੰਦੀਪ ਔਰ ਪਿੰਕੀ ਫਰਾਰ’ ‘ਚ ਨਜ਼ਰ ਆਉਣਗੇ । ਅਰਜੁਨ ਕਪੂਰ ਇੱਕ ਵਾਰ ਫਿਰ ਤੋਂ ਪਰਿਨੀਤੀ ਚੋਪੜਾ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ । ਇਹ ਫ਼ਿਲਮ 20 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ।