ਬੌਬੀ ਦਿਓਲ ਨੇ ਆਪਣੀ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਆਪਣੀ ਪਤਨੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ । ਬੌਬੀ ਦਿਓਲ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਰੇਸ -3 'ਚ ਰੁੱਝੇ ਹੋਏ ਹਨ । ਪਰ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਉਨ੍ਹਾਂ ਨੇ ਇਸ ਦਿਨ ਨੂੰ ਆਪਣੇ ਪਰਿਵਾਰ ਨਾਲ ਸੈਲੀਬਰੇਟ ਕੀਤਾ ।
ਹੋਰ ਵੇਖੋ :ਨਵਾਜ਼ੂਦੀਨ ਸਿੱਦੀਕੀ, ਸੈਫ ਅਲੀ ਖ਼ਾਨ ਤੋਂ ਬਾਅਦ ਬੌਬੀ ਦਿਓਲ ਨੂੰ ਵੀ ਚੜਿਆ ਵੈੱਬ ਸੀਰੀਜ਼ ਦਾ ਬੁਖਾਰ, ਇਸ ਵਿੱਚ ਆਉਣਗੇ ਨਜ਼ਰ
https://www.instagram.com/p/ByF98JFBTU2/
ਆਪਣੀ ਪਤਨੀ ਤਾਨਿਆ ਦਿਓਲ ਨਾਲ ਉਨ੍ਹਾਂ ਨੇ ਵਿਆਹ ਦੀ ਵਰ੍ਹੇਗੰਢ ਮਨਾਈ । ਇਸ ਮੌਕੇ ਇਸ ਪਰਿਵਾਰ ਦੇ ਸੈਲੀਬਰੇਸ਼ਨ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ।
https://www.instagram.com/p/BxzlR1DBmSq/
ਦੱਸ ਦਈਏ ਕਿ ਦਿਓਲ ਪਰਿਵਾਰ ਲਾਈਮ ਲਾਈਟ ਤੋਂ ਅਕਸਰ ਦੂਰ ਰਹਿੰਦਾ ਹੈ ਪਰ ਜਦੋਂ ਤੋਂ ਸੰਨੀ ਦਿਓਲ ਨੇ ਰਾਜਨੀਤੀ 'ਚ ਕਦਮ ਰੱਖਿਆ ਹੈ ਇਹ ਪਰਿਵਾਰ ਚਰਚਾ 'ਚ ਹੈ । ਪਰਿਵਾਰ ਦੀਆਂ ਖ਼ਬਰਾਂ ਅਤੇ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ।